ਲੰਡਨ (ਬਿਊਰੋ): ਬ੍ਰਿਟੇਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਅਸਲ ਵਿਚ ਬ੍ਰਿਟੇਨ ਨੇ ਕੋਰੋਨਾ ਨਿਯਮਾਂ ਵਿਚ ਛੋਟ ਦਿੰਦੇ ਹੋਏ ਭਾਰਤ ਨੂੰ ਰੈੱਡ ਲਿਸਟ ਵਿਚੋਂ ਹਟਾ ਕੇ 'ਅੰਬਰ' ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਹ ਨਿਯਮ 8 ਅਗਸਤ ਤੋਂ ਪ੍ਰਭਾਵੀ ਹੋਵੇਗਾ। ਇੱਥੇ ਦੱਸ ਦਈਏ ਕਿ ਲਾਲ ਸੂਚੀ ਵਿਚ ਸ਼ਾਮਲ ਹੋਣ ਦੇ ਬਾਅਦ ਭਾਰਤੀ ਯਾਤਰੀਆਂ ਨੂੰ ਹੋਟਲ ਵਿਚ 10 ਦਿਨ ਤੱਕ ਕੁਆਰੰਟੀਨ ਰਹਿਣਾ ਪੈਂਦਾ ਸੀ ਪਰ ਹੁਣ ਅੰਬਰ ਸੂਚੀ ਵਿਚ ਸ਼ਾਮਲ ਹੋਣ 'ਤੇ ਘਰ ਵਿਚ ਹੀ 10 ਦਿਨਾਂ ਲਈ ਕੁਆਰੰਟੀਨ ਰਹਿਣਾ ਹੋਵੇਗਾ।ਉੱਥੇ ਪਾਕਿਸਤਾਨ ਹਾਲੇ ਵੀ ਰੈੱਡ ਲਿਸਟ ਵਿਚ ਸ਼ਾਮਲ ਹੈ, ਜਿਸ ਦਾ ਮਤਲਬ ਹੈ ਕਿ ਉਸ ਦੇ ਯਾਤਰੀਆਂ ਨੂੰ ਕੁਆਰੰਟੀਨ ਲਈ ਵੱਡੀ ਰਾਸ਼ੀ ਚੁਕਾਉਣੀ ਹੋਵੇਗੀ।
ਭਾਰਤ ਦੇ ਇਲਾਵਾ ਹੋਰ ਜਿਹੜੇ ਦੇਸ਼ਾਂ ਨੂੰ ਅੰਬਰ ਸੂਚੀ ਵਿਚ ਟਰਾਂਸਫਰ ਕੀਤਾ ਗਿਆ ਹੈ ਉਹਨਾਂ ਵਿਚ ਯੂ.ਏ.ਈ. ਕਤਰ ਅਤੇ ਬਹਿਰੀਨ ਸ਼ਾਮਲ ਹਨ। ਬ੍ਰਿਟੇਨ ਦੇ ਆਵਾਜਾਈ ਸਕੱਤਰ ਨੇ ਟਵੀਟ ਕਰ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ। ਆਵਾਜਾਈ ਸਕੱਤਰ ਨੇ ਕਿਹਾ ਕਿ ਦੁਨੀਆ ਭਰ ਵਿਚ ਪਰਿਵਾਰਾਂ, ਦੋਸਤਾਂ ਅਤੇ ਕਾਰੋਬਾਰਾਂ ਨਾਲ ਜੁੜਣ ਦੇ ਚਾਹਵਾਨ ਲੋਕਾਂ ਲਈ ਇਹ ਬਹੁਤ ਚੰਗੀ ਖ਼ਬਰ ਹੈ। ਉੱਥੇ ਉਹਨਾਂ ਨੇ ਸਫਲ ਘਰੇਲੂ ਟੀਕਾਕਰਨ ਪ੍ਰੋਗਰਾਮ ਲਈ ਸਿਹਤ ਕਰਮੀਆਂ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਨਿਕੋਲਾ ਸਟਰਜਨ ਨੇ ਕੋਰੋਨਾ ਪਾਬੰਦੀਆਂ ਖ਼ਤਮ ਕਰਨ ਲਈ ਤਾਰੀਖ਼ ਦੀ ਕੀਤੀ ਘੋਸ਼ਣਾ
'ਅੰਬਰ' ਸੂਚੀ ਦੇ ਦੇਸ਼ਾਂ ਲਈ ਹਨ ਇਹ ਨਿਯਮ
ਭਾਰਤ-ਯੂ.ਏ.ਈ. ਸਮੇਤ ਅੰਬਰ ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਲੰਡਨ ਦੀ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ। ਇਸ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇੰਗਲੈਂਡ ਪਹੁੰਚਣ 'ਤੇ ਦੋ ਕੋਰੋਨਾ ਟੈਸਟ ਕਰਵਾਉਣੇ ਹੋਣਗੇ। ਇਸ ਦੀ ਬੁਕਿੰਗ ਪਹਿਲਾਂ ਹੀ ਕਰਾਉਣੀ ਹੋਵੇਗੀ। ਟ੍ਰੈਵਲ ਲੋਕੇਟਰ ਫਾਰਮ ਭਰਨਾ ਹੋਵੇਗਾ। ਇੰਗਲੈਂਡ ਪਹੁੰਚਣ 'ਤੇ ਯਾਤਰੀਆਂ ਨੂੰ ਘਰ ਵਿਚ ਹੀ ਜਾਂ ਟ੍ਰੈਵਲ ਲੋਕੇਟਰ ਵਿਚ ਦੱਸੀ ਗਈ ਜਗ੍ਹਾ 'ਤੇ 10 ਦਿਨ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਦੂਜੇ ਦਿਨ ਅਤੇ 8ਵੇਂ ਦਿਨ ਯਾਤਰੀ ਨੂੰ ਕੋਰੋਨਾ ਟੈਸਟ ਕਰਾਉਣਾ ਹੋਵੇਗਾ।
ਨੋਟ-ਬ੍ਰਿਟੇਨ ਨੇ ਕੋਰੋਨਾ ਨਿਯਮਾਂ ਵਿਚ ਦਿੱਤੀ ਰਾਹਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ ’ਚ ਕਿਸ਼ਤੀ ’ਤੇ ਡਿੱਗੀ ਆਸਮਾਨੀ ਬਿਜਲੀ, 16 ਬਾਰਾਤੀਆਂ ਦੀ ਮੌਤ
NEXT STORY