ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਥਾਨਕ ਯੂਨੀਵਰਸਿਟੀਆਂ ਤੋਂ ਗੋਲਡ ਕਾਰਡ ਨਾਗਰਿਕਤਾ ਵਾਲੇ ਭਾਰਤੀ ਗ੍ਰੈਜੂਏਟਾਂ ਨੂੰ ਨਿਯੁਕਤ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਅਤੀਤ ਵਿੱਚ ਅਮਰੀਕੀ ਕੰਪਨੀਆਂ ਨੂੰ ਉਹਨਾਂ ਨੂੰ ਨੌਕਰੀ ਦੇਣ ਵਿੱਚ ਮੁਸ਼ਕਲ ਆਉਂਦੀ ਸੀ ਅਤੇ ਵਿਦਿਆਰਥੀ "ਭਾਰਤ ਵਾਪਸ ਚਲੇ ਜਾਂਦੇ ਹਨ, ਕੰਪਨੀਆਂ ਖੋਲ੍ਹਦੇ ਹਨ, ਅਰਬਪਤੀ ਬਣ ਜਾਂਦੇ ਹਨ। ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀ ਦਿੰਦੇ ਹਨ।"
ਡੋਨਾਲਡ ਟਰੰਪ ਨੇ ਕਿਹਾ, "ਲੋਕ ਭਾਰਤ, ਚੀਨ, ਜਾਪਾਨ ਅਤੇ ਵੱਖ-ਵੱਖ ਥਾਵਾਂ ਤੋਂ ਆਉਂਦੇ ਹਨ, ਉਹ ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫਾਈਨਾਂਸ ਜਾਂਦੇ ਹਨ... ਉਨ੍ਹਾਂ ਨੂੰ ਨੌਕਰੀਆਂ ਮਿਲਦੀਆਂ ਹਨ, ਪਰ ਉਹ ਨਹੀਂ ਜਾਣਦੇ ਕਿ ਉਹ ਅਮਰੀਕਾ ਵਿੱਚ ਰਹਿ ਸਕਦੇ ਹਨ ਜਾਂ ਨਹੀਂ।"
ਇਹ ਵੀ ਪੜ੍ਹੋ : ਭਾਰਤੀ ਖ਼ੁਫ਼ੀਆ ਏਜੰਸੀ ਦੇ ਮੁਖੀ ਅਜੀਤ ਡੋਭਾਲ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਮਾਮਲੇ 'ਚ ਸੰਮਨ ਜਾਰੀ
'ਆਪਣੇ ਦੇਸ਼ ਜਾ ਕੇ ਉਹ ਵੱਡੀਆਂ ਕੰਪਨੀਆਂ ਖੋਲ੍ਹ ਲੈਂਦੇ ਹਨ'
ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕਈ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਅਸਮਰੱਥ ਹਨ ਅਤੇ ਭਾਰਤੀ ਵਿਦਿਆਰਥੀ ਆਪਣੇ ਦੇਸ਼ ਜਾ ਕੇ ਵੱਡੀਆਂ ਕੰਪਨੀਆਂ ਖੋਲ੍ਹ ਕੇ ਅਰਬਪਤੀ ਬਣ ਜਾਂਦੇ ਹਨ। ਟਰੰਪ ਨੇ ਕਿਹਾ, "ਮੈਨੂੰ ਕਈ ਕੰਪਨੀਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਉਹ ਲੋਕਾਂ ਨੂੰ ਨੌਕਰੀ 'ਤੇ ਰੱਖਣ ਲਈ ਬਾਹਰ ਜਾਂਦੀਆਂ ਹਨ, ਪਰ ਉਹ ਉਨ੍ਹਾਂ ਨੂੰ ਨਹੀਂ ਰੱਖ ਸਕਦੀਆਂ... ਤੁਸੀਂ ਜਾਣਦੇ ਹੋ ਕਿ ਉਹ ਕੀ ਕਰਦੇ ਹਨ? ਉਹ ਭਾਰਤ ਵਾਪਸ ਚਲੇ ਜਾਂਦੇ ਹਨ, ਜਾਂ ਉਹ ਦੇਸ਼ ਵਾਪਸ ਚਲੇ ਜਾਂਦੇ ਹਨ, ਜਿੱਥੋਂ ਉਹ ਆਏ ਸਨ, ਅਤੇ ਉੱਥੇ ਕੰਪਨੀ ਖੋਲ੍ਹਦੇ ਹਨ, ਅਤੇ ਅਰਬਪਤੀ ਬਣ ਜਾਂਦੇ ਹਨ।"
ਕੀ ਹੈ ਗੋਲਡ ਕਾਰਡ? ਟਰੰਪ ਨੇ ਵੇਚਣ ਦਾ ਕੀਤਾ ਐਲਾਨ
ਅਮਰੀਕੀ ਰਾਸ਼ਟਰਪਤੀ ਟਰੰਪ ਨੇ 'ਗੋਲਡ ਕਾਰਡ' ਦੇ ਰੂਪ ਵਿੱਚ ਇੱਕ ਨਵੀਂ ਇਮੀਗ੍ਰੇਸ਼ਨ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਨਾਲ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ 50 ਲੱਖ ਅਮਰੀਕੀ ਡਾਲਰ ਦੀ ਰਕਮ ਵਿੱਚ ਅਮਰੀਕੀ ਨਾਗਰਿਕਤਾ ਖਰੀਦਣ ਦੀ ਇਜਾਜ਼ਤ ਮਿਲਦੀ ਹੈ। ਮੰਗਲਵਾਰ ਨੂੰ ਓਵਲ ਆਫਿਸ ਤੋਂ ਐਲਾਨ ਕੀਤੇ ਗਏ ਪ੍ਰਸਤਾਵ ਨੂੰ ਗ੍ਰੀਨ ਕਾਰਡ ਦੇ "ਪ੍ਰੀਮੀਅਮ ਸੰਸਕਰਣ" ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜੋ ਲੰਬੇ ਸਮੇਂ ਲਈ ਨਿਵਾਸ ਦੀ ਆਗਿਆ ਦੇਵੇਗਾ।
ਇਹ ਵੀ ਪੜ੍ਹੋ : ਮੁੱਕੀਆਂ ਉਡੀਕਾਂ, Amazon MX ਪਲੇਅਰ 'ਤੇ ਰਿਲੀਜ਼ ਹੋਇਆ 'ਆਸ਼ਰਮ 3' ਦਾ ਪਾਰਟ 2
ਕੱਲ੍ਹ ਇਸ ਦਾ ਐਲਾਨ ਕਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਸੀ, "ਅਸੀਂ ਇੱਕ ਗੋਲਡ ਕਾਰਡ ਵੇਚਣ ਜਾ ਰਹੇ ਹਾਂ। ਅਸੀਂ ਉਸ ਕਾਰਡ ਦੀ ਕੀਮਤ ਕਰੀਬ 5 ਮਿਲੀਅਨ ਡਾਲਰ ਰੱਖਣ ਜਾ ਰਹੇ ਹਾਂ।" ਰਾਸ਼ਟਰਪਤੀ ਅਨੁਸਾਰ, ਇਸ ਨਵੀਂ ਪਹਿਲ ਦਾ ਉਦੇਸ਼ ਉੱਚ ਜਾਇਦਾਦ ਵਾਲੇ ਲੋਕਾਂ ਨੂੰ ਅਮਰੀਕਾ ਵੱਲ ਆਕਰਸ਼ਿਤ ਕਰਨਾ ਹੈ, ਜਦੋਂ ਕਿ ਸਰਕਾਰ ਇਸ ਤੋਂ ਵੱਧ ਤੋਂ ਵੱਧ ਮਾਲੀਆ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਖ਼ੁਫ਼ੀਆ ਏਜੰਸੀ ਦੇ ਮੁਖੀ ਅਜੀਤ ਡੋਭਾਲ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਮਾਮਲੇ 'ਚ ਸੰਮਨ ਜਾਰੀ
NEXT STORY