ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਪੂਰਬੀ ਮਾਲੂਕੂ ਸੂਬੇ ਵਿਚ ਸੇਰਮ ਬਾਗੀਅਨ ਬਾਰਾਤ ਰੀਜੈਂਸੀ ਦੇ ਨੇੜੇ ਸ਼ੁੱਕਰਵਾਰ ਨੂੰ 30 ਯਾਤਰੀਆਂ ਨੂੰ ਲਿਜਾ ਰਹੀ ਇਕ ਸਪੀਡਬੋਟ ਦੇ ਪਾਣੀ ਵਿਚ ਡੁੱਬਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਸੂਬਾਈ ਖੋਜ ਅਤੇ ਬਚਾਅ ਦਫਤਰ ਦੇ ਮੁਖੀ ਮੁਹੰਮਦ ਅਰਾਫਾਹ ਨੇ ਇਹ ਜਾਣਕਾਰੀ ਦਿੱਤੀ।
ਅਰਾਫਾਹ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਦੇ ਕਰੀਬ ਦੁਆ ਨੋਨਾ ਨਾਮਕ ਸਪੀਡਬੋਟ ਪਾਣੀ ਦੀ ਸਤ੍ਹਾ 'ਤੇ ਤੈਰ ਰਹੇ ਲੱਕੜੀ ਦੇ ਟੁਕੜੇ ਨਾਲ ਟਕਰਾਅ ਗਈ, ਜਿਸ ਨਾਲ ਕਿਸ਼ਤੀ ਨੂੰ ਨੁਕਸਾਨ ਪਹੁੰਚਿਆ। ਅਰਾਫਾਹ ਨੇ ਮੁਤਾਬਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਿਸ਼ਤੀ ਰੀਜੈਂਸੀ ਵਿੱਚ ਇੱਕ ਬੰਦਰਗਾਹ ਤੋਂ ਸੂਬਾਈ ਰਾਜਧਾਨੀ ਐਂਬੋਨ ਸਿਟੀ ਲਈ ਰਵਾਨਾ ਹੋਈ ਸੀ।
ਗਾਜ਼ਾ ਜੰਗਬੰਦੀ ਸਬੰਧੀ ਹਮਾਸ ਵਫ਼ਦ ਨੇ ਕੀਤਾ ਦੌਰਾ
NEXT STORY