ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਜਾਵਾ ਟਾਪੂ ’ਤੇ ਆਏ ਹੜ੍ਹ ਤੇ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਲੋਕਾਂ ਦੀ ਭਾਲ ਦੌਰਾਨ ਬਚਾਅ ਕਰਮਚਾਰੀਆਂ ਨੂੰ 2 ਹੋਰ ਲਾਸ਼ਾਂ ਮਿਲੀਆਂ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 19 ਹੋ ਗਈ। ਕੇਂਦਰੀ ਜਾਵਾ ਸੂਬੇ ਦੇ ਪੇਕਲੋਂਗਨ ਖੇਤਰ ’ਚ ਸੋਮਵਾਰ ਨੂੰ ਪਏ ਮੋਹਲੇਧਾਰ ਮੀਂਹ ਤੋਂ ਬਾਅਦ ਨਦੀਆਂ ਵਿਚ ਆਏ ਹੜ੍ਹ ਦਾ ਪਾਣੀ 9 ਪਿੰਡਾਂ ’ਚ ਦਾਖਲ ਹੋ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।
ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਰੀ ਨੇ ਕਿਹਾ ਕਿ ਪੇਟੁੰਗਕ੍ਰਿਓਨੋ ਰਿਜ਼ੋਰਟ ਖੇਤਰ ਵਿੱਚ ਦੋ ਘਰ ਅਤੇ ਇੱਕ ਕੈਫੇ ਜ਼ਮੀਨ ਖਿਸਕਣ ਕਾਰਨ ਦੱਬ ਗਏ। ਉਨ੍ਹਾਂ ਕਿਹਾ ਕਿ ਆਫ਼ਤਾਂ ਨੇ ਕੁੱਲ 25 ਘਰ, ਇੱਕ ਡੈਮ ਅਤੇ ਪੇਕਾਲੋਂਗਨ ਦੇ ਪਿੰਡਾਂ ਨੂੰ ਜੋੜਨ ਵਾਲੇ 3 ਮੁੱਖ ਪੁਲ ਤਬਾਹ ਕਰ ਦਿੱਤੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 13 ਲੋਕ ਜ਼ਖਮੀ ਹੋਏ ਹਨ ਅਤੇ ਲਗਭਗ 300 ਲੋਕਾਂ ਨੂੰ ਸਰਕਾਰੀ ਅਸਥਾਈ ਆਸਰਾ ਘਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਹੈ। ਮੰਗਲਵਾਰ ਦੁਪਹਿਰ ਨੂੰ ਖਰਾਬ ਮੌਸਮ, ਜ਼ਮੀਨ ਖਿਸਕਣ ਅਤੇ ਮੋਹਲੇਧਾਰ ਮੀਂਹ ਕਾਰਨ ਬਚਾਅ ਕਾਰਜ ਰੋਕ ਦਿੱਤੇ ਗਏ ਸਨ।
ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣਨਗੇ ਮਾਈਕਲ ਮਾਰਟਿਨ
NEXT STORY