ਜਕਾਰਤਾ-ਇੰਡੋਨੇਸ਼ੀਆ 'ਚ ਸਾਲ 2004 'ਚ ਆਏ ਭੂਚਾਲ ਅਤੇ ਸੁਨਾਮੀ ਦੇ ਚੱਲਦੇ ਵੱਡੀ ਗਿਣਤੀ 'ਚ ਲੋਕ ਮਾਰੇ ਗਏ। ਇਸ ਹਾਦਸੇ 'ਚ ਇੰਡੋਨੇਸ਼ੀਆ ਦੇ ਇਕ ਸ਼ਹਿਰ 'ਚ ਪੁਲਸ ਮੁਲਾਜ਼ਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਪਰ ਹੁਣ ਉਹ ਇਕ ਮਨੋਰੋਗ ਹਸਪਤਾਲ 'ਚ ਜ਼ਿਉਂਦਾ ਮਿਲਿਆ ਹੈ। ਘਟਨਾ ਦੇ 16 ਸਾਲ ਬਾਅਦ ਏਬ੍ਰੀਪ ਏਸਿਪ ਦੇ ਜ਼ਿਉਂਦਾ ਮਿਲਣ 'ਤੇ ਲੋਕ ਹੈਰਾਨ ਹਨ। ਜ਼ਿਕਰਯੋਗ ਹੈ ਕਿ ਹਿੰਦ ਮਹਾਸਾਗਰ 'ਚ ਆਏ ਭੂਚਾਲ ਅਤੇ ਸੁਨਾਮੀ ਦੇ ਚੱਲਦੇ 2,30,000 ਲੋਕਾਂ ਦੀ ਮੌਤ ਹੋਈ। ਇਸ ਤਰ੍ਹਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕੁਦਰਤੀ ਆਫਤ ਵਜੋਂ ਉਭਰੀ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਜਿਥੇ ਸਾਰੇ ਬਾਲਗਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ
ਦਿ ਸਨ ਦੀ ਰਿਪੋਰਟ ਮੁਤਾਬਕ ਏਬ੍ਰੀਪ ਏਸਿਪ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਿਸ ਦੌਰਾਨ ਇੰਡੋਨੇਸ਼ੀਆ ਦੇ ਪੱਛਮੀ ਸੂਬੇ ਆਚੇ 'ਚ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਆਈ ਉਸ ਦੌਰਾਨ ਏਸਿਪ ਡਿਊਟੀ 'ਤੇ ਤਾਇਨਾਤ ਸੀ। ਪੁਲਸ ਮੁਲਾਜ਼ਮ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਏਸਿਪ ਦੇ ਜ਼ਿਉਂਦੇ ਹੋਣ ਦੀ ਜਾਣਕਾਰੀ ਇਕ ਤਸਵੀਰ ਰਾਹੀਂ ਮਿਲੀ। ਇਸ ਤਸਵੀਰ ਨੂੰ ਪਰਿਵਾਰ ਦੇ ਸੋਸ਼ਲ ਮੀਡੀਆ ਚੈਟ ਗਰੁੱਪ 'ਚ ਸਾਂਝਾ ਕੀਤਾ ਗਿਆ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀਂ ਇਸ ਤਸਵੀਰ ਨੂੰ ਦੇਖ ਕੇ ਵਿਸ਼ਵਾਸ ਨਹੀਂ ਕਰ ਸਕੇ। ਏਸਿਪ ਨੂੰ ਗਾਇਬ ਹੋਏ 16 ਸਾਲ ਹੋ ਗਏ ਸਨ। ਅਜਿਹੇ 'ਚ ਸਾਨੂੰ ਲੱਗਿਆ ਕਿ ਉਹ ਮਰ ਚੁੱਕਿਆ ਹੈ। ਸਾਨੂੰ ਪਤਾ ਨਹੀਂ ਸੀ ਕਿ ਉਹ ਅਜੇ ਵੀ ਜ਼ਿਉਂਦਾ ਹੈ।
ਇਹ ਵੀ ਪੜ੍ਹੋ -ਅਲਾਸਕਾ ਬੈਠਕ ਤੋਂ ਪਹਿਲਾਂ ਹਾਂਗਕਾਂਗ-ਚੀਨ 'ਤੇ ਅਮਰੀਕਾ ਦੀ ਵੱਡੀ ਕਾਰਵਾਈ
ਸਥਾਨਕ ਪੁਲਸ ਨੇ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਮਨੋਰੋਗ ਹਸਪਤਾਲ 'ਚ ਮਿਲਿਆ ਵਿਅਕਤੀ ਏਬ੍ਰੀਪ ਏਸਿਪ ਹੀ ਹੈ। ਸੁਨਾਮੀ ਦੌਰਾਨ ਏਸਿਪ ਲਾਪਤਾ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਸਥਾਨਕ ਮੀਡੀਆ ਮੁਤਾਬਕ ਕੁਦਰਤੀ ਆਫਤ ਨੂੰ ਝੇਲਣ ਤੋਂ ਬਾਅਦ ਉਸ ਨੂੰ ਕੁਝ ਮਾਨਸਿਕ ਪ੍ਰੇਸ਼ਾਨੀਆਂ ਹੋ ਗਈਆਂ ਸਨ ਜਿਸ ਦਾ ਹਸਪਤਾਲ 'ਚ ਇਲਾਜ ਕੀਤਾ ਗਿਆ। ਫਿਲਹਾਲ ਏਸਿਪ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਹ ਸਿਹਤਮੰਦ ਲੱਗ ਰਿਹਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਇਹ ਹੈ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਜਿਥੇ ਸਾਰੇ ਬਾਲਗਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ
NEXT STORY