ਬਾਲੀ- ਇੰਡੋਨੇਸ਼ੀਆ ਦੇ ਲਾਬੋਕ ਟਾਪੂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਥੇ ਨੈਪ ਡੇ ਨਾਲ ਐਤਵਾਰ ਨੂੰ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੋਈ। ਇਸ ਮੌਕੇ ਲੋਕਾਂ ਨੇ ਅਗਨੀ ਯੁੱਧ ਦੀ ਪਰੰਪਰਾ ‘ਪਰੰਗ ਆਪੀ'’ ਦੀ ਰਵਾਇਤ ਤਹਿਤ ਇੱਕ ਦੂਜੇ ’ਤੇ ਚੰਗਿਆੜੇ ਸੁੱਟੇ। ਬਾਲੀ ਵਿੱਚ ਇੱਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਦੁਸ਼ਟ ਆਤਮਾਵਾਂ ਦੂਰ ਰਹਿੰਦੀਆਂ ਹਨ ਅਤੇ ਸਾਰਾ ਸਾਲ ਖੁਸ਼ੀ ਵਿੱਚ ਬੀਤਦਾ ਹੈ। ਸਾਲ ਦੇ ਪਹਿਲੇ ਦਿਨ ਲੋਕ ਆਤਮ ਨਿਰੀਖਣ ਲਈ ਵਰਤ ਅਤੇ ਮੌਨ ਵਰਤ ਵੀ ਰੱਖਦੇ ਹਨ। ਇਸ ਤੋਂ ਇਲਾਵਾ ਪੂਰੇ ਬਾਲੀ 'ਚ ਛੁੱਟੀ ਹੁੰਦੀ ਹੈ। ਕੋਈ ਵੀ ਅਦਾਰਾ ਨਹੀਂ ਖੁੱਲ੍ਹਦਾ ਹੈ ਅਤੇ ਆਵਾਜਾਈ ਦੇ ਜਨਤਕ ਸਾਧਨ ਵੀ ਬੰਦ ਰਹਿੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸਵਿਟਜ਼ਰਲੈਂਡ : ਛੇ 'ਚੋਂ 5 ਪਰਬਤਾਰੋਹੀ ਪਾਏ ਗਏ ਮ੍ਰਿਤਕ


ਇਸ ਤੋਂ ਇੱਕ ਦਿਨ ਪਹਿਲਾਂ ਮੇਲਾਸਤੀ ਪੁਰਬ ਅਤੇ ਕਲਸ਼ ਯਾਤਰਾ ਕੱਢੀ ਗਈ ਅਤੇ ਭਗਵਾਨ ਨੂੰ ਡੋਲੀ ਯਾਤਰਾ ਰਾਹੀਂ ਬੀਚ 'ਤੇ ਲਿਜਾਇਆ ਗਿਆ ਅਤੇ ਇਸ਼ਨਾਨ ਕਰਵਾਇਆ ਗਿਆ। ਮੇਲਾਸਤੀ ਇੱਕ ਹਿੰਦੂ ਸ਼ੁੱਧੀਕਰਣ ਰੀਤੀ ਹੈ, ਜੋ ਬਾਲੀਨੀ ਕੈਲੰਡਰ ਦੇ ਅਨੁਸਾਰ ਨਏਪੀ ਦਿਵਸ ਤੋਂ ਕਈ ਦਿਨ ਪਹਿਲਾਂ ਆਯੋਜਿਤ ਕੀਤੀ ਜਾਂਦੀ ਹੈ। ਮੇਲਾਸਤੀ ਦਾ ਅਰਥ ਹੈ ਪਵਿੱਤਰ ਜਲ ਯਾਤਰਾ ਦੁਆਰਾ ਦੁਨੀਆ ਨੂੰ ਪਾਪ ਅਤੇ ਬੁਰੇ ਕਰਮ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੰਗਬੰਦੀ ਦੀਆਂ ਟੁੱਟੀਆਂ ਉਮੀਦਾਂ, ਰਮਜ਼ਾਨ ਦੀ ਸ਼ੁਰੂਆਤ ਦਰਮਿਆਨ ਗਾਜ਼ਾ 'ਚ ਘੱਟੋ-ਘੱਟ 67 ਫਲਸਤੀਨੀਆਂ ਦੀ ਮੌਤ
NEXT STORY