ਜਕਾਰਤਾ- ਇੰਡੋਨੇਸ਼ੀਆ ਦੇ ਗੋਤਾਖੋਰਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਬੋਇੰਗ ਹਵਾਈ ਜਹਾਜ਼ 737-500 ਦੇ ਮਲਬੇ ਦਾ ਐਤਵਾਰ ਪਤਾ ਲਾ ਲਿਆ। ਉਨ੍ਹਾਂ ਨੂੰ ਸ਼ਨੀਵਾਰ ਰਾਤ ਹਾਦਸੇ ਦਾ ਸ਼ਿਕਾਰ ਹੋਏ ਉਕਤ ਮੰਦਭਾਗੇ ਹਵਾਈ ਜਹਾਜ਼ ਦਾ ਮਲਬਾ ਜਾਵਾ ਸਾਗਰ ਵਿਚ 23 ਮੀਟਰ ਦੀ ਡੂੰਘਾਈ ਵਿਚ ਮਿਲਿਆ। ਇਸ ਵਿਚ 62 ਮੁਸਾਫਰ ਸਵਾਰ ਸਨ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਏਅਰ ਚੀਫ ਮਾਰਸ਼ਲ ਹਾਦੀ ਤਜਾਹਜਾਂਤੋ ਨੇ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਖਬਰ ਮਿਲੀ ਹੈ ਕਿ ਪਾਣੀ ਦੀ ਦ੍ਰਿਸ਼ਟਤਾ ਠੀਕ ਹੈ ਇਸ ਕਾਰਣ ਗੋਤਾਖੋਰਾਂ ਦੀ ਟੀਮ ਲਈ ਹਵਾਈ ਜਹਾਜ਼ ਦੇ ਕੁਝ ਮਲਬੇ ਨੂੰ ਲੱਭਣ ਵਿਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਹ ਉਹੀ ਥਾਂ ਹੈ ਜਿੱਥੇ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਹਵਾਈ ਜਹਾਜ਼ ਦੇ ਹਿੱਸੇ ਮਿਲ ਗਏ ਹਨ ਜਿਨ੍ਹਾਂ 'ਤੇ ਰਜਿਸਟ੍ਰੇਸ਼ਨ ਨੰਬਰ ਦਰਜ ਹੈ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਇਸ ਤੋਂ ਪਹਿਲਾਂ ਬਚਾਅ ਟੀਮ ਦੇ ਮੈਂਬਰਾਂ ਨੂੰ ਜਾਵਾ ਦੇ ਸਮੁੰਦਰ ਵਿਚ ਐਤਵਾਰ ਸਵੇਰੇ ਕੁਝ ਮਨੁੱਖੀ ਅੰਗ, ਫਟੇ ਹੋਏ ਕੱਪੜੇ ਅਤੇ ਧਾਤ ਦੇ ਕੁਝ ਟੁਕੜੇ ਮਿਲੇ ਸਨ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਨੂੰ ਜਲਦੀ ਹੀ ਇਸ ਹਵਾਈ ਜਹਾਜ਼ ਨਾਲ ਸਬੰਧਿਤ ਹੋਰ ਸਾਮਾਨ ਮਿਲ ਜਾਵੇਗਾ। ਅਸੀਂ ਆਪਣੀ ਭਾਲ ਮੁਹਿੰਮ ਜਾਰੀ ਰੱਖੀ ਹੋਈ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ
NEXT STORY