ਮੈਲਬੌਰਨ (ਬਿਊਰੋ)— ਮੈਲਬੌਰਨ ਦੇ ਉੱਤਰੀ-ਪੱਛਮੀ ਇਲਾਕੇ ਵਿਚ ਉਸ ਵਿਅਕਤੀ ਦੀ ਜਾਨ ਬਚਾ ਲਈ ਗਈ ਹੈ, ਜੋ ਪੰਜ ਮੀਟਰ ਡੂੰਘੇ ਟੋਏ ਵਿਚ ਡਿੱਗ ਗਿਆ ਸੀ।
ਐਮਰਜੈਂਸੀ ਅਧਿਕਾਰੀਆਂ ਨੂੰ ਜਲਦੀ ਹੀ ਇਸ ਹਾਦਸੇ ਬਾਰੇ ਸੂਚਨਾ ਦਿੱਤੀ ਗਈ।
ਐਮਰਜੈਂਸੀ ਅਧਿਕਾਰੀ ਜਲਦੀ ਨਾਲ ਲਿੰਕਨ ਸਟ੍ਰੀਟ, ਐਸੇਨਡਨ ਪਹੁੰਚੇ। ਇੱਥੇ ਠੇਕਾ ਵਰਕਰਸ ਗਲੀ ਵਿਚ ਸੀਵਰ ਸਿਸਟਮ ਦੀ ਸਫਾਈ ਕਰ ਰਹੇ ਸਨ ਅਤੇ ਇਸ ਦੌਰਾਨ ਇਕ ਵਰਕਰ ਉਸ ਟੋਏ ਵਿਚ ਡਿੱਗ ਗਿਆ।
ਦਰਜਨਾਂ ਫਾਇਰਫਾਈਟਰਜ਼ ਅਧਿਕਾਰੀਆਂ ਅਤੇ ਪੁਲਸਕਰਮਚੀਆਂ ਨੇ ਮਿਲ ਕੇ ਆਦਮੀ ਨੂੰ ਬਾਹਰ ਕੱਢਿਆ। ਇਸ ਕੋਸ਼ਿਸ਼ ਦੌਰਾਨ ਉਸ ਵਿਅਕਤੀ ਨੂੰ ਆਕਸੀਜਨ ਮਾਸਕ ਵੀ ਦਿੱਤਾ ਗਿਆ।
ਟੋਏ ਵਿਚੋਂ ਬਾਹਰ ਕੱਢਣ ਮਗਰੋਂ ਉਸ ਵਿਅਕਤੀ ਨੂੰ ਜਲਦੀ ਹੀ ਰੋਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ।
ਕਾਰ ਦੇ ਸੇਫਟੀ ਫੀਚਰਸ ਦਿਖਾ ਰਿਹਾ ਸੀ ਸੇਲਸਮੈਨ, ਅਚਾਨਕ ਹੀ ਦਰਵਾਜੇ 'ਚ ਫਸ ਗਈ ਗਰਦਨ (ਵੀਡੀਓ)
NEXT STORY