ਦਮਿਸ਼ਕ— ਸੀਰੀਆ 'ਚ ਹੋਏ ਰਸਾਇਣਕ ਹਮਲੇ ਕਾਰਨ ਅਮਰੀਕਾ ਨੇ ਕਾਰਵਾਈ ਕੀਤੀ ਹੈ , ਜਿਸ 'ਚ ਕਈ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਸੀ । ਅਮਰੀਕਾ ਨੇ ਫਰਾਂਸ ਅਤੇ ਇੰਗਲੈਂਡ ਦੀ ਮਦਦ ਨਾਲ ਸੀਰੀਆ 'ਤੇ ਹਮਲਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਰੂਸ 'ਤੇ ਜ਼ੁਬਾਨੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਸੀਰੀਆ ਦੇ ਰਾਸ਼ਟਰਪਤੀ ਨੂੰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕ ਨਹੀਂ ਸਕਿਆ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਸੀਰੀਆ 'ਤੇ ਹਮਲਾ ਕੀਤਾ ਹੈ। ਇਸ ਮਗਰੋਂ ਜਵਾਬ 'ਚ ਰੂਸ ਨੇ ਵੀ ਅਮਰੀਕਾ ਖਿਲਾਫ ਸਖਤ ਰਵੱਈਆ ਦਿਖਾਇਆ ਹੈ। ਅਮਰੀਕਾ 'ਚ ਰੂਸੀ ਦੂਤਘਰ 'ਚ ਅਧਿਕਾਰੀ ਅਨੈਟੋਲੀ ਐਨਤੋਨੋਵ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਰਾਸ਼ਟਰਪਤੀ ਪੁਤਿਨ ਦੀ ਬੇਇਜ਼ਤੀ ਕਦੇ ਬਰਦਾਸ਼ਤ ਨਹੀਂ ਕਰਨਗੇ। ਸੀਰੀਆ 'ਤੇ ਹਵਾਈ ਹਮਲੇ 'ਚ ਰੂਸ ਅਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ 'ਚ ਟਕਰਾਅ ਵਧਣ ਦਾ ਖਦਸ਼ਾ ਵਧ ਗਿਆ ਹੈ।
ਸੀਰੀਆ ਦੇ ਸਰਕਾਰੀ ਟੈਲੀਵਿਜ਼ਨ 'ਤੇ ਅਮਰੀਕੀ ਹਮਲੇ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ। ਟੀ.ਵੀ. 'ਤੇ ਕਿਹਾ ਗਿਆ ਕਿ ਰਾਜਧਾਨੀ ਦਮਿਸ਼ਕ ਦੇ ਦੱਖਣੀ ਇਲਾਕੇ 'ਤੇ ਫੌਜ ਨੇ 13 ਮਿਜ਼ਾਇਲਾਂ ਨੂੰ ਅਸਫਲ ਕਰਨ 'ਚ ਕਾਮਯਾਬੀ ਪ੍ਰਾਪਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸੀਰੀਅਨ ਆਬਜ਼ਾਵੇਟਰੀ ਦੇ ਨਿਰਦੇਸ਼ਕ ਰਮੀ ਅਬਦੁਰ ਰਹਿਮਾਨ ਨੇ ਕਿਹਾ ਕਿ ਰੂਸ ਦੀ ਸਲਾਹ ਮਗਰੋਂ ਸੀਰਆ ਨੇ ਕਈ ਥਾਵਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ। ਰੂਸ ਨੇ ਸੀਰੀਆ ਨਾਲ ਵਿਗਿਆਨਕ ਕੇਂਦਰਾਂ 'ਤੇ ਹਮਲੇ ਦੀ ਖੁਫੀਆ ਜਾਣਕਾਰੀ ਸਾਂਝੀ ਕਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਹਮਲੇ 'ਚ ਕਿਸੇ ਨਾਗਰਿਕ ਜਾਂ ਫੌਜੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਜਦੋਂ ਖਾਣਾ ਦੇਖਦੇ ਹੀ ਜਿਰਾਫ ਨੇ ਕਾਰ 'ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼ (ਵੀਡੀਓ)
NEXT STORY