ਲੰਡਨ— ਇੰਟਰਨੈਸ਼ਨਲ ਪ੍ਰੈਸ ਇੰਸਟੀਚਿਊਟ (ਆਈਪੀਆਈ) ਨੇ ਕਸ਼ਮੀਰ 'ਚ ਰਾਈਜ਼ਿੰਗ ਕਸ਼ਮੀਰ ਅਖਬਾਰ ਦੇ ਪ੍ਰਧਾਨ ਸੰਪਾਦਕ ਸੈਯਦ ਸ਼ੁਜਾਤ ਬੁਖਾਰੀ ਦੇ ਕਤਲ ਦੀ ਸ਼ੁੱਕਰਵਾਰ ਨੂੰ ਨਿੰਦਾ ਕੀਤੀ ਹੈ। ਸ਼੍ਰੀਨਗਰ 'ਚ ਬੀਤੇ ਦਿਨ ਬੁਖਾਰੀ ਦੇ ਦਫਤਰ ਦੇ ਬਾਹਰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹਮਲੇ 'ਚ ਉਨ੍ਹਾਂ ਦੇ ਦੋ ਸਕਿਓਰਿਟੀ ਗਾਰਡ ਵੀ ਮਾਰੇ ਗਏ।
ਕਸ਼ਮੀਰ ਸਰਕਾਰ ਨੇ ਇਨ੍ਹਾਂ ਹੱਤਿਆਵਾਂ ਦੇ ਲਈ ਅੱਤਵਾਦੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਆਈਪੀਆਈ 'ਹੈਡ ਆਫ ਐਡਵੋਕੇਸੀ' ਕਵੀ ਆਰ ਪ੍ਰਸਾਦ ਨੇ ਬੁਖਾਰੀ ਦੇ ਕਤਲ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਹਸੀ ਪੱਤਰਕਾਰ ਬੁਖਾਰੀ ਦਾ ਕਤਲ ਨਿੰਦਾ ਸਹਿਣ ਨਾ ਕਰਨ ਵਾਲੇ ਸਮਾਜ ਦੇ ਤੱਤਾਂ ਦੀ ਇਕ ਕਾਇਰਾਨਾ ਹਰਕਤ ਹੈ। ਜ਼ਿਕਰਯੋਗ ਹੈ ਕਿ ਵਿਆਨਾ ਆਧਾਰਿਤ ਆਈਪੀਆਈ ਸੰਪਾਦਕਾਂ ਤੇ ਪ੍ਰੈਸ ਦੀ ਸੁਤੰਤਰਤਾ ਦੇ ਲਈ ਕੰਮ ਕਰਨ ਵਾਲੇ ਪ੍ਰਮੁੱਖ ਪੱਤਰਕਾਰਾਂ ਦਾ ਇਕ ਗਲੋਬਲ ਨੈਟਵਰਕ ਹੈ।
ਅਮਰੀਕੀ ਫੌਜੀਆਂ ਦੀ ਦੱਖਣੀ ਕੋਰੀਆ 'ਚ ਮੌਜੂਦਗੀ ਗਠਬੰਧਨ ਦਾ ਵਿਸ਼ਾ: ਦੱਖਣੀ ਕੋਰੀਆ
NEXT STORY