ਸਿਓਲ— ਅਮਰੀਕੀ ਫੌਜੀਆਂ ਦੀ ਦੱਖਣੀ ਕੋਰੀਆ 'ਚ ਮੌਜੂਦਗੀ ਉੱਤਰ ਕੋਰੀਆ-ਅਮਰੀਕਾ ਦੇ ਵਿਚਾਲੇ ਸਮਝੌਤੇ ਦਾ ਵਿਸ਼ਾ ਨਹੀਂ ਹੈ, ਇਹ ਅਮਰੀਕਾ-ਦੱਖਣੀ ਕੋਰੀਆ ਦੇ ਵਿਚਾਲੇ ਗਠਬੰਧਨ ਦਾ ਮਸਲਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਦਫਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ।
ਦੱਖਣੀ ਕੋਰੀਆ ਦੇ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਕਿਹਾ ਕਿ ਮੈਂ ਇਹ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਸਿੰਗਾਪੁਰ ਸਿਖਰ ਬੈਠਕ 'ਚ ਦੱਖਣੀ ਕੋਰੀਆ 'ਚ ਅਮਰੀਕੀ ਫੌਜੀਆਂ ਦੀ ਮੌਜੂਦਗੀ ਹੋਣ ਦੇ ਮੁੱਦੇ 'ਤੇ ਕੋਈ ਚਰਚਾ ਨਹੀਂ ਹੋਈ। ਦੱਖਣੀ ਕੋਰੀਆ 'ਚ ਅਮਰੀਕੀ ਫੌਜੀਆਂ ਦੀ ਮੌਜੂਦਗੀ ਦੀ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 12 ਜੂਨ ਨੂੰ ਹੋਈ ਸਿਖਰ ਬੈਠਕ ਤੋਂ ਪਹਿਲਾਂ ਵੀ ਅਮਰੀਕਾ-ਉੱਤਰ ਕੋਰੀਆ ਦੇ ਵਿਚਾਲੇ ਕੋਰੀਆਈ ਟਾਪੂ 'ਚ ਪੂਰਨ ਪ੍ਰਮਾਣੂ ਹਥਿਆਰਬੰਦੀ ਦੇ ਮੁੱਦੇ 'ਤੇ ਚਰਚਾ ਹੋਈ ਸੀ। ਅਧਿਕਾਰੀ ਨੇ ਕਿਹਾ ਕਿ ਇਸ ਸਿਖਰ ਬੈਠਕ ਨਾਲ ਪ੍ਰਮਾਣੂ ਹਥਿਆਰਬੰਦੀ ਦੀ ਉਮੀਦ ਜਾਗੀ ਹੈ ਤੇ ਆਸ ਹੈ ਕਿ ਦੱਖਣੀ ਕੋਰੀਆ ਇਸ ਪ੍ਰਕਿਰਿਆ ਨੂੰ ਤੇਜ਼ ਕਰਨ 'ਚ ਯੋਗਦਾਨ ਦੇਵੇਗਾ।
ਨਾਰਥ ਕੋਰੀਆ ਨੇ ਆਪਣੀ ਡਾਕਿਊਮੈਂਟਰੀ 'ਚ ਟਰੰਪ ਨੂੰ ਦਿਖਾਇਆ ਚਾਪਲੂਸ
NEXT STORY