ਬ੍ਰਿਟੇਨ— ਇਗਲੈਂਡ ਵਿਚ ਹਾਲ ਵਿਚ ਹੀ ਲੋਕਾਂ ਦੀ 'ਲਾਈਫ ਸੈਟੀਸਫੈਕਸ਼ਨ' 'ਤੇ ਇਕ ਰਿਸਰਚ ਕੀਤੀ ਗਈ। ਰਿਸਰਚ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਕਰੀਬ 3 ਹਜ਼ਾਕ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਰਿਸਰਚ ਦੌਰਾਨ ਲੋਕਾਂ ਦੀ ਖੁਸ਼ੀ ਅਤੇ ਗਮੀ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕੁਝ ਸਵਾਲ ਪੁੱਛੇ ਗਏ। ਇਸ ਰਿਸਰਚ ਵਿਚ ਮਸ਼ਹੂਰ 'ਬੀਚ ਸਿਟੀ' 'ਬ੍ਰਾਇਟਨ' ਨੇ 'ਲੈਸੈਸਟਰ'ਅਤੇ 'ਪੋਰਟਸਮਾਊਥ' ਵਰਗੇ ਸ਼ਹਿਰਾਂ ਨੂੰ ਪਿੱਛੇ ਛੱਡਦੇ ਹੋਏ ਇੰਗਲੈਂਡ ਦਾ ਸਭ ਤੋਂ ਜ਼ਿਆਦਾ ਖੁਸ਼ ਸ਼ਹਿਰ ਹੋਣ ਦਾ ਮਾਨ ਪ੍ਰਾਪਤ ਕੀਤਾ। ਖਾਸ ਗੱਲ ਹੈ ਕਿ ਬ੍ਰਾਇਟਨ ਦੀ ਲੱਗਭਗ ਇਕ-ਤਿਹਾਈ ਤੋਂ ਜ਼ਿਆਦਾ ਆਬਾਦੀ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਖੁਸ਼ੀ ਜਾਹਰ ਕੀਤੀ।
'ਲਾਈਫ ਸੈਟੀਸਫੈਕਸ਼ਨ' ਦੇ ਮਾਮਲੇ ਵਿਚ ਆਰਕਸਫੋਡ ਟੌਪ 'ਤੇ ਰਿਹਾ
9ਨਾਈਨ ਬ੍ਰਾਂਡ ਵੱਲੋਂ ਕੀਤੀ ਗਈ ਇਸ ਰਿਸਰਚ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਇੰਗਲੈਂਡ ਦੇ ਲੋਕ ਆਪਣੀ ਜ਼ਿੰਦਗੀ ਤੋਂ ਕਿੰਨੇ ਸੰਤੁਸ਼ਟ ਹਨ। ਇਸ ਲਈ ਲੋਕਾਂ ਤੋਂ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਸਵਾਲ ਪੁੱਛੇ ਗਏ। ਲੋਕਾਂ ਨੂੰ ਆਪਣੀ ਖੁਸ਼ੀ ਜਾਂ ਗਮੀ ਦੇ ਆਧਾਰ 'ਤੇ 10 ਦੇ ਸਕੇਲ 'ਤੇ ਰੇਟਿੰਗ ਕਰਨੀ ਸੀ। 'ਲਾਈਫ ਸੈਟੀਸਫੈਕਸ਼ਨ' ਦੇ ਮਾਮਲੇ ਵਿਚ ਇੰਗਲੈਂਡ ਦਾ ਆਕਸਫੋਰਡ ਸ਼ਹਿਰ ਟੌਪ 'ਤੇ ਰਿਹਾ। ਜਦਕਿ ਸਕਾਟਲੈਂਡ ਦੀ ਰਾਜਧਾਨੀ 'ਐਡਿਨਬਰਾ' ਇਸ ਸੂਚੀ ਵਿਚ ਸਭ ਤੋਂ ਥੱਲੇ ਰਹੀ। ਖੁਸ਼ੀ ਦੇ ਮਾਮਲੇ ਵਿਚ ਵੀ ਇਹ ਸ਼ਹਿਰ 23ਵੇਂ ਨੰਬਰ 'ਤੇ ਰਿਹਾ।
ਮੌਸਮ ਤੋਂ ਨਾਖੁਸ਼ ਹੈ ਅੱਧਾ ਬ੍ਰਿਟੇਨ
ਬ੍ਰਿਟੇਨ ਦੀ ਲੱਗਭਗ 40 ਫੀਸਦੀ ਆਬਾਦੀ ਨੇ ਆਪਣੇ ਨਕਾਰਾਤਮਕ ਜਜ਼ਬਾਤ ਲਈ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ। ਜਦਕਿ ਕੁਝ ਲੋਕਾਂ ਨੇ ਸਮੇਂ ਦੀ ਕਮੀ ਨੂੰ ਆਪਣੀ ਪਰੇਸ਼ਾਨੀ ਦਾ ਕਾਰਨ ਦੱਸਿਆ। ਜ਼ਿਆਦਾਤਰ ਲੋਕਾਂ ਨੂੰ ਟ੍ਰੈਫਿਕ ਵਿਚ ਫੱਸਣਾ ਪਸੰਦ ਨਹੀਂ ਹੈ। ਬ੍ਰਿਟਿਸ਼ ਲੋਕ ਮੰਨਦੇ ਹਨ ਕਿ 33 ਸਾਲ ਦੀ ਉਮਰ ਵਿਚ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ। ਨਾਲ ਹੀ 58 ਫੀਸਦੀ ਲੋਕ ਇਹ ਮੰਨਦੇ ਹਨ ਕਿ ਆਮਤੌਰ 'ਤੇ ਉਹ ਖੁਸ਼ਮਿਜਾਜ਼ ਹੁੰਦੇ ਹਨ।
ਰਿਆਨ ਏਅਰ ਰੋਜ਼ਾਨਾ ਕਰ ਰਿਹੈ 80 ਫਲਾਈਟਸ ਰੱਦ, ਦੱਸਿਆ ਇਹ ਕਾਰਨ
NEXT STORY