ਵਾਸ਼ਿੰਗਟਨ—ਅਮਰੀਕਾ ਦੇ ਲਾਸ ਵੇਗਾਸ ਸ਼ਹਿਰ 'ਚ ਇਕ ਸਟੋਰ 'ਚ ਆਈਫੋਨ 6S ਦੇ ਫੱਟਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਦੇਖਿਆ ਜਾ ਸਕਦੈ ਕਿ ਇਕ ਲੰਬੇ ਮੇਜ 'ਤੇ ਕਰਮਚਾਰੀ ਆਪਣਾ ਕੰਮ ਕਰ ਰਿਹਾ ਸੀ ਅਤੇ ਕੋਲ ਪਏ ਆਈਫੋਨ 6S ਚ ਇਕ ਦਮ ਧਮਾਕਾ ਹੋ ਗਿਆ ਅਤੇ ਉਸੇ ਵੇਲੇ ਅੱਗ ਲੱਗ ਗਈ। ਆਈਫੋਨ 'ਚ ਜਿਵੇਂ ਹੀ ਧਮਾਕਾ ਹੋਇਆ ਤਾਂ ਕਰਮਚਾਰੀ ਆਪਣੇ ਆਪ ਨੂੰ ਬਚਾਉਣ ਲਈ ਦੂਰ ਚੱਲਾ ਜਾਂਦਾ ਹੈ ਅਤੇ ਉਹ ਆਪਣੇ ਫੋਨ ਨਾਲ ਮਦਦ ਲਈ ਕਿਸੇ ਨੂੰ ਬੁਲਾਉਂਦਾ ਹੈ।
ਹਾਲਾਂਕਿ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫੋਨ 'ਚ ਲੱਗੀ ਅੱਗ ਧਮਾਕੇ ਦੇ ਕੁਝ ਸੈਕਿੰਡ ਬਾਅਦ ਹੀ ਆਪਣੇ ਆਪ ਬੁਝ ਗਈ। ਦੱਸਣਯੋਗ ਹੈ ਕਿ ਆਈਫੋਨ 6ਐਕਸ ਸਟੋਰ 'ਤੇ ਸਕਰੀਨ ਰਿਪਲੇਸਮੈਂਟ ਲਈ ਆਇਆ ਸੀ।
ਉੱਥੇ ਸਮਾਰਟਫੋਨ ਮਾਹਰਾਂ ਮੁਤਾਬਕ ਲਾਸ ਵੇਗਾਸ ਸਟੋਰ 'ਚ ਆਈਫੋਨ 'ਚ ਧਮਾਕਾ ਬੈਟਰੀ ਦੀ ਹੀਟਿੰਗ ਕਾਰਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੈਟਰੀ ਗਰਮ ਹੋ ਗਈ ਹੋਵੇਗੀ ਜਿਸ ਨਾਲ ਆਈਫੋਨ ਹੀਟ ਹੋ ਜਾਣ ਕਾਰਨ ਫੱਟ ਗਿਆ। ਹਾਲਾਂਕਿ ਸਟੋਰ ਦੇ ਕਰਮਚਾਰੀ ਨੇ ਇਸ ਦੇ ਬਾਰੇ 'ਚ ਕੋਈ ਵੀ ਬਿਆਨ ਨਹੀਂ ਦਿੱਤਾ ਹੈ। ਇਸ ਘਟਨਾ ਦੌਰਾਨ ਕਿਸੇ ਵੀ ਵਿਅਕਤੀ ਦੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

ਦੱਸਣਯੋਗ ਹੈ ਕਿ ਕੰਪਨੀ ਨੇ ਵੀ ਅਜੇ ਤਕ ਇਸ ਮਾਮਲੇ 'ਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹੈ ਕਿ ਐਪਲ ਜਲਦ ਹੀ ਇਸ ਘਟਨਾ ਦਾ ਅਧਿਐਨ ਕਰੇਗੀ। ਦੂਜੇ ਪਾਸੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਫੋਨ ਗਰਮ ਕਿਵੇਂ ਹੋਇਆ ਕਿਉਂਕਿ ਆਮ ਤੌਰ 'ਤੇ ਸਾਰੇ ਸਟੋਰ ਏਅਰ ਕੰਡੀਸ਼ਨਡ ਹੁੰਦੇ ਹਨ।
ਅਮਰੀਕਾ ਦੇ ਯੇਰੂਸ਼ਲਮ 'ਚ ਦੂਤਘਰ ਖੋਲ੍ਹਣ ਕਾਰਨ ਹਿੰਸਾ, 41 ਮੌਤਾਂ
NEXT STORY