ਟੋਰਾਂਟੋ— ਉੱਘੇ ਨਾਟਕਕਾਰ ਅਤੇ ਮਾਲਵੇ ਦੇ ਲੋਕ ਨਾਇਕ ਵਜੋਂ ਜਾਣੇ ਜਾਂਦੇ ਪ੍ਰੋ. ਅਜਮੇਰ ਸਿੰਘ ਔਲਖ ਦੇ ਅਚਾਨਕ ਇਸ ਫਾਨੀ ਜਗਤ ਨੂੰ ਅਲਵਿਦਾ ਕਹੇ ਜਾਣ ਦੇ ਸਦਮੇ ਤੋਂ ਅਜੇ ਪੰਜਾਬੀ ਸਾਹਿਤ ਜਗਤ ਉੱਭਰਿਆ ਵੀ ਨਹੀਂ ਸੀ ਕਿ ਇਕ ਹੋਰ ਖ਼ਬਰ ਨੇ ਦਿਲ ਤੋੜ ਦਿੱਤਾ। ਉੱਘੇ ਸ਼ਾਇਰ, ਨਾਵਲਕਾਰ, ਕਵੀਸ਼ਰ ਅਤੇ ਵਾਰਤਕ ਲੇਖਕ ਇਕਬਾਲ ਸਿੰਘ ਰਾਮੂਵਾਲੀਆ ਦਾ ਟੋਰਾਂਟੋ ਵਿਖੇ ਦਿਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ ਅਤੇ ਬੀਤੇ ਲੰਬੇਂ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਉਨ੍ਹਾਂ ਨੇ ਟੋਰਾਂਟੋ ਦੇ ਪ੍ਰਿੰਸੇਸ ਮਾਰਗ੍ਰੇਟ ਕੈਂਸਰ ਹਸਪਤਾਲ ਵਿਚ ਆਖਰੀ ਸਾਹ ਲਏ। ਇਕਬਾਲ ਰਾਮੂਵਾਲੀਆ ਨੇ ਜਿੱਥੇ ਪੰਜਾਬੀ ਵਿਚ ਨਾਵਲ ਅਤੇ ਸਾਹਿਤਕ ਪੁਸਕਰਾਂ ਸਾਹਿਤ ਪ੍ਰੇਮੀਆਂ ਦੀ ਝੋਲੀਆਂ ਪਾਈਆਂ, ਉੱਥੇ ਹੀ ਕੁਝ-ਇਕ ਪੁਸਤਕਾਂ ਅੰਗਰੇਜ਼ੀ ਵਿਚ ਵੀ ਲਿਖੀਆਂ। ਉਨ੍ਹਾਂ ਨੇ ਆਪਣੇ ਸਵੈ-ਜੀਵਨੀ ਦੋ ਭਾਗਾਂ ਵਿਚ ਲਿਖੀ ਹੈ। ਉਹ ਲੰਬਾਂ ਸਮਾਂ ਕੈਨੇਡਾ ਵਿਚ ਅੰਗਰੇਜ਼ੀ ਦੇ ਅਧਿਆਪਕ ਵੀ ਰਹੇ।
ਇਕਬਾਲ ਰਾਮੂਵਾਲੀਆ ਆਪਣੇ ਪਿੱਛੇ ਦੋ ਧੀਆਂ ਅਤੇ ਪਤਨੀ ਛੱਡ ਗਏ ਹਨ। ਉਨ੍ਹਾਂ ਦੀ ਮੌਤ 'ਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਸਾਹਿਤ ਜਗਤ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਅਮਰੀਕਾ ਦੀਆਂ ਇਨ੍ਹਾਂ ਸੋਹਣੀਆਂ ਥਾਵਾਂ ਦਾ ਜਾਦੂ ਚੜ੍ਹਿਆ ਲੋਕਾਂ ਦੇ ਸਿਰ, ਮੂੰਹੋਂ ਬੋਲਦੀਆਂ ਨੇ ਤਸਵੀਰਾਂ
NEXT STORY