ਤੇਹਰਾਨ (ਭਾਸ਼ਾ)— ਈਰਾਨ ਨੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਬਿ੍ਰਟੇਨ ਦੇ ਇਕ ਨਾਗਰਿਕ ਸਮੇਤ ਦੋ ਲੋਕਾਂ ਨੂੰ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿਚ 10 ਸਾਲ ਜੇਲ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਗੈਰ ਕਾਨੂੰਨੀ ਭੁਗਤਾਨ ਲਈ ਵੱਖ ਤੋਂ 2 ਸਾਲ ਜੇਲ ਦੀ ਸਜ਼ਾ ਸੁਣਾਈ। ਨਿਆਂਪਾਲਿਕਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਆਂਪਾਲਿਕਾ ਦੇ ਬੁਲਾਰੇ ਗੁਲਾਮਹੁਸੈਨ ਇਸਮਾਇਲੀ ਨੇ ਕਿਹਾ ਕਿ ਬਿ੍ਰਟੇਨ ਅਤੇ ਈਰਾਨ ਦੀ ਨਾਗਰਿਕਤਾ ਰੱਖਣ ਵਾਲੀ ਅਨੁਸ਼ੇਹ ਅਸ਼ੁਰੀ ਨੂੰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਜਾਸੂਸੀ ਕਰਨ ਦੇ ਦੋਸ਼ ਵਿਚ 10 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਨਿਆਂਪਾਲਿਕਾ ਦੀ ਵੈਬਸਾਈਟ ਦੇ ਹਵਾਲੇ ਨਾਲ ਬੁਲਾਰੇ ਜੀ ਇਸਮਾਇਲੀ ਨੇ ਕਿਹਾ ਕਿ ਈਰਾਨ ਦੇ ਨਾਗਰਿਕ ਅਲੀ ਜ਼ੋਹਰੀ ਨੂੰ ਜਾਸੂਸੀ ਦੇ ਕਈ ਮਾਮਲਿਆਂ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ। ਜ਼ੋਹਰੀ ਭਾਰਤ, ਲਾਓਸ ਅਤੇ ਸ਼੍ਰੀਲੰਕਾ ਸਮੇਤ ਹੋਰ ਦੇਸ਼ਾਂ ਦੇ ਜਾਸੂਸਾਂ ਦੇ ਸੰਪਰਕ ਵਿਚ ਸੀ। ਹਾਲ ਹੀ ਵਿਚ ਈਰਾਨ ਵਿਚ ਪੱਛਮੀ ਦੇਸ਼ ਦੇ ਪਾਸਪੋਰਟ ਨਾਲ ਗਿ੍ਰ੍ਰਫਤਾਰ ਹੋਣ ਵਾਲੀ ਅਸ਼ੁਰੀ ਦਾ ਇਹ ਨਵਾਂ ਮਾਮਲਾ ਹੈ।
ਸ਼ਖਸ ਨੇ ਬੇਟੇ ਨੂੰ ਜਨਮਦਿਨ ’ਤੇ ਦਿੱਤਾ 2600 ਕਰੋੜ ਰੁਪਏ ਦਾ ਤੋਹਫਾ
NEXT STORY