ਤਹਿਰਾਨ- ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਮੰਗਲਵਾਰ ਦੇਰ ਰਾਤ ਈਰਾਨ ਨੇ ਇਜ਼ਰਾਈਲ 'ਤੇ ਸੈਂਕੜੇ ਮਿਜ਼ਾਈਲਾਂ ਦਾਗੀਆਂ, ਜਿਸ ਤੋਂ ਬਾਅਦ ਇਜ਼ਰਾਈਲ ਨੇ ਬਦਲਾ ਲੈਣ ਦੀ ਗੱਲ ਕਹੀ। ਹਾਲਾਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਹਮਲੇ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਆਸਮਾਨ 'ਚ ਮਿਜ਼ਾਈਲਾਂ ਨਜ਼ਰ ਆ ਰਹੀਆਂ ਹਨ ਅਤੇ ਲੋਕ ਵਿਆਹ ਵੀ ਕਰ ਰਹੇ ਹਨ। ਇਹ ਨਜ਼ਾਰਾ ਇੰਝ ਲੱਗਦਾ ਹੈ ਜਿਵੇਂ ਆਤਿਸ਼ਬਾਜ਼ੀ ਦੇ ਵਿਚਕਾਰ ਕੋਈ ਵਿਆਹ ਹੋ ਰਿਹਾ ਹੋਵੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਤਸਵੀਰਾਂ ਕਦੋਂ ਲਈਆਂ ਗਈਆਂ ਸਨ ਅਤੇ ਕੀ ਇਹ ਅਸਲ ਵਿੱਚ ਇਸ ਯੁੱਧ ਦੌਰਾਨ ਲਈਆਂ ਗਈਆਂ ਹਨ।
ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯਹੂਦੀ ਜੋੜਾ ਵਿਆਹ ਕਰਵਾ ਰਿਹਾ ਹੈ। ਤਸਵੀਰ ਦੇ ਨਾਲ ਲਿਖਿਆ ਹੈ ਕਿ ਇਸ ਇਜ਼ਰਾਈਲੀ ਜੋੜੇ ਨੇ ਕਿਹਾ- ਸਾਡੇ ਵਿਆਹ ਵਾਲੇ ਦਿਨ ਈਰਾਨੀ ਮਿਜ਼ਾਈਲਾਂ ਨੇ ਆਸਮਾਨ ਨੂੰ ਸਜਾਇਆ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਨੇਤਨਯਾਹੂ ਨੇ ਜਵਾਬੀ ਕਾਰਵਾਈ ਕਰਨ ਦੀ ਖਾਧੀ ਕਸਮ, ਅਮਰੀਕਾ ਨੇ ਦਿੱਤਾ ਸਮਰਥਨ
ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸੈਂਕੜੇ ਈਰਾਨੀ ਮਿਜ਼ਾਈਲਾਂ ਵੀ ਇਸ ਯਹੂਦੀ ਜੋੜੇ ਦੇ ਵਿਆਹ ਨੂੰ ਨਹੀਂ ਰੋਕ ਸਕੀਆਂ। ਉਨ੍ਹਾਂ ਦਾ 'ਚੁਪਾਹ' (ਵਿਆਹ ਸਮਾਰੋਹ) ਇੱਕ ਸੁਰੱਖਿਅਤ ਕਮਰੇ ਵਿੱਚ ਹੋਇਆ, ਜਦੋਂ ਮਿਜ਼ਾਈਲ ਹਮਲੇ ਦਾ ਖਤਰਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਲੱਸ਼ਿੰਗ 'ਚ BAPS ਟੈਂਪਲ ਨਿਊਯਾਰਕ ਨੇ 50 ਸਾਲ ਪੂਰੇ, ਸ਼ਰਧਾਲੂਆਂ ਨੇ ਮਨਾਏ ਜਸ਼ਨ
NEXT STORY