ਇੰਟਰਨੈਸ਼ਨਲ ਡੈਸਕ- ਅਜਿਹਾ ਲਗਦਾ ਹੈ ਕਿ ਲੇਬਨਾਨ ਦੀ ਸਰਹੱਦ ਦੇ ਨੇੜੇ ਸ਼ਹਿਰਾਂ 'ਤੇ ਰਾਕੇਟ ਦਾਗੇ ਜਾਣ ਨਾਲ ਇਜ਼ਰਾਈਲ ਦੇ ਖਿਲਾਫ ਇਰਾਨ ਦਾ ਵੱਡਾ ਬਦਲਾ ਸ਼ੁਰੂ ਹੋ ਗਿਆ ਹੈ। ਲੇਬਨਾਨ ਸਥਿਤ ਈਰਾਨੀ ਪ੍ਰੌਕਸੀ ਸਮੂਹ ਹਿਜ਼ਬੁੱਲਾ ਨੇ ਵੱਡਾ ਹਮਲਾ ਕੀਤਾ ਹੈ। ਲੇਬਨਾਨੀ ਖੇਤਰ ਤੋਂ ਇਜ਼ਰਾਈਲ ਵੱਲ ਬੈਕ-ਟੂ-ਬੈਕ ਰਾਕੇਟ ਦਾਗੇ ਗਏ। ਕਈ ਲੋਕ ਦਾਅਵਾ ਕਰਦੇ ਹਨ ਕਿ ਸਿਰਫ਼ 15 ਮਿੰਟਾਂ ਵਿੱਚ 100 ਤੋਂ ਵੱਧ ਰਾਕੇਟ ਦਾਗੇ ਗਏ ਪਰ ਲੇਬਨਾਨ ਤੋਂ ਦਾਗੇ ਗਏ ਰਾਕਟਾਂ ਦੀ ਗਿਣਤੀ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਲੇਬਨਾਨ ਦੀ ਸਰਹੱਦ ਨੇੜੇ ਇਜ਼ਰਾਈਲ ਦੇ ਗੈਲੀਲੀ ਪੈਨਹੈਂਡਲ ਵਿੱਚ ਰਾਕੇਟ ਚੇਤਾਵਨੀ ਸਾਇਰਨ ਵੱਜਣ ਲੱਗੇ। ਨੇੜਲੇ ਹੋਰ ਸ਼ਹਿਰਾਂ ਵਿੱਚ ਵੀ ਸ਼ੱਕੀ ਡਰੋਨ ਘੁਸਪੈਠ ਨੂੰ ਲੈ ਕੇ ਸਾਇਰਨ ਵਜਾਏ ਗਏ।
ਇਹ ਵੀ ਪੜ੍ਹੋ: ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ: ਅਧਿਐਨ
ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਹੁਣ ਖਤਰਨਾਕ ਮੁਕਾਮ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਮੱਧ ਪੂਰਬ ਇਕ ਨਵੀਂ ਜੰਗ ਦੀ ਕਗਾਰ 'ਤੇ ਹੈ। ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਜ਼ਰਾਈਲ 'ਤੇ ਹਮਲੇ ਦਾ ਖਦਸ਼ਾ ਪ੍ਰਗਟਾਇਆ ਸੀ। 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਈਰਾਨੀ ਵਣਜ ਦੂਤਘਰ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ ਈਰਾਨ ਦੇ ਸੀਨੀਅਰ ਕਮਾਂਡਰ ਰੇਜ਼ਾ ਜ਼ਹੇਦੀ ਸਮੇਤ 7 ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ। ਈਰਾਨ ਨੇ ਆਪਣੇ ਕਮਾਂਡਰਾਂ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ ਅਤੇ ਇਜ਼ਰਾਈਲ ਨੂੰ ਨਤੀਜੇ ਭੁਗਤਣ ਲਈ ਕਿਹਾ ਹੈ। ਅਮਰੀਕਾ ਨੇ ਇਜ਼ਰਾਈਲ ਵਿੱਚ ਆਪਣੇ ਨਾਗਰਿਕਾਂ ਨੂੰ ਵੱਡੇ ਸ਼ਹਿਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਜਾਰੀ ਕੀਤੀ ਹੈ। ਭਾਰਤ ਨੇ ਵੀ ਸ਼ੁੱਕਰਵਾਰ ਨੂੰ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀਨੀਆ 'ਚ ਹੜ੍ਹ ਕਾਰਨ 13 ਲੋਕਾਂ ਦੀ ਮੌਤ, 20000 ਲੋਕ ਪ੍ਰਭਾਵਿਤ
NEXT STORY