ਇੰਟਰਨੈਸ਼ਨਲ ਡੈਸਕ: ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਖਿੱਚੋਤਾਣ ਦੌਰਾਨ ਇੱਕ ਬੇਹੱਦ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਖੁਫੀਆ ਵਿਭਾਗ ਦੇ ਸੂਤਰਾਂ ਅਨੁਸਾਰ ਈਰਾਨ ਨੇ ਆਪਣੇ ਬੰਬ ਬਣਾਉਣ ਦੇ ਯੋਗ ਯੂਰੇਨੀਅਮ ਦੇ ਭੰਡਾਰਾਂ ਨੂੰ ਸੀਲ ਕਰਨ ਲਈ ਵੱਡੇ ਅਤੇ ਖ਼ਤਰਨਾਕ ਕਦਮ ਚੁੱਕੇ ਹਨ। ਈਰਾਨ ਨੇ ਅਮਰੀਕੀ ਹਮਲੇ ਦੇ ਡਰੋਂ ਆਪਣੇ ਲਗਭਗ 500 ਕਿਲੋ (ਅੱਧਾ ਟਨ) ਅਤਿ-ਸੰਪੰਨ 'ਬੰਬ ਗ੍ਰੇਡ' ਯੂਰੇਨੀਅਮ ਦੇ ਭੰਡਾਰ ਨੂੰ ਬੇਹੱਦ ਖ਼ਤਰਨਾਕ ਤਰੀਕੇ ਨਾਲ ਲੁਕੋ ਦਿੱਤਾ ਹੈ। ਈਰਾਨ ਨੇ ਜਾਣਬੁੱਝ ਕੇ ਉਨ੍ਹਾਂ ਜ਼ਮੀਨਦੋਜ਼ ਸੁਰੰਗਾਂ ਨੂੰ ਢਾਹ ਦਿੱਤਾ ਹੈ, ਜਿੱਥੇ ਇਹ ਯੂਰੇਨੀਅਮ ਰੱਖਿਆ ਗਿਆ ਸੀ ਅਤੇ ਨਾਲ ਹੀ ਉਨ੍ਹਾਂ ਦੇ ਰਸਤਿਆਂ ਵਿੱਚ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਹਨ।
ਇਹ ਕਾਰਵਾਈ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਫੌਜੀ ਕਾਰਵਾਈ ਕਰਕੇ ਯੂਰੇਨੀਅਮ ਜ਼ਬਤ ਕਰਨ ਦੀਆਂ ਅਟਕਲਾਂ ਤੇਜ਼ ਸਨ। ਖ਼ਬਰਾਂ ਅਨੁਸਾਰ ਅਮਰੀਕੀ ਫੌਜ ਮਈ ਦੇ ਮੱਧ ਵਿੱਚ ਇੱਕ ਵੱਡਾ ਆਪ੍ਰੇਸ਼ਨ ਸ਼ੁਰੂ ਕਰਨ ਵਾਲੀ ਸੀ, ਪਰ ਇਸ ਨੂੰ ਬਹੁਤ ਜ਼ਿਆਦਾ ਜੋਖਮ ਵਾਲਾ ਮੰਨ ਕੇ ਟਾਲ ਦਿੱਤਾ ਗਿਆ ਸੀ। ਹੁਣ ਈਰਾਨ ਦੀ ਇਸ ਨਵੀਂ ਕਿਲੇਬੰਦੀ ਨੇ ਅਮਰੀਕਾ ਲਈ ਇਸ ਭੰਡਾਰ ਤੱਕ ਪਹੁੰਚਣਾ ਲਗਭਗ ਅਸੰਭਵ ਬਣਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅੱਜ ਖੁੱਲ੍ਹ ਜਾਵੇਗਾ ਹੋਰਮੁਜ਼, ਅਮਰੀਕਾ-ਈਰਾਨ ਸਮਝੌਤੇ 'ਤੇ ਹੋਣ ਜਾ ਰਹੇ ਨੇ ਦਸਤਖਤ: ਡੋਨਾਲਡ ਟਰੰਪ
ਈਰਾਨ ਦੀ ਇਸ ਹਰਕਤ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਪਰਮਾਣੂ ਗੱਲਬਾਤ ਨੂੰ ਵੀ ਪੇਚੀਦਾ ਮੋੜ 'ਤੇ ਲਿਆ ਦਿੱਤਾ ਹੈ। ਟਰੰਪ ਪ੍ਰਸ਼ਾਸਨ ਇੱਕ ਅਜਿਹੀ ਡੀਲ ਦੇ ਨੇੜੇ ਸੀ ਜਿਸ ਤਹਿਤ ਈਰਾਨ ਨੇ ਆਪਣਾ ਸਾਰਾ ਯੂਰੇਨੀਅਮ ਅਮਰੀਕਾ ਨੂੰ ਸੌਂਪਣਾ ਸੀ। ਪਰ ਹੁਣ ਜਦੋਂ ਸੁਰੰਗਾਂ ਮਲਬੇ ਅਤੇ ਬਾਰੂਦੀ ਸੁਰੰਗਾਂ ਨਾਲ ਭਰੀਆਂ ਹੋਈਆਂ ਹਨ, ਤਾਂ ਇਸ ਖ਼ਤਰਨਾਕ ਸਮੱਗਰੀ ਨੂੰ ਬਾਹਰ ਕੱਢਣਾ ਜਾਨਲੇਵਾ ਹੋ ਸਕਦਾ ਹੈ। ਉਨ੍ਹਾਂ ਅਨੁਸਾਰ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਸਿਰੇ ਚੜ੍ਹਦਾ ਹੈ, ਤਾਂ ਇਸ ਯੂਰੇਨੀਅਮ ਨੂੰ ਬਾਹਰ ਕੱਢਣ ਵਿੱਚ ਘੱਟੋ-ਘੱਟ ਦੋ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਯੂਰੇਨੀਅਮ ਦਾ ਵੱਡਾ ਹਿੱਸਾ ਕੇਂਦਰੀ ਈਰਾਨ ਵਿੱਚ ਸਥਿਤ ਇਸਫਾਹਨ ਪਰਮਾਣੂ ਕੰਪਲੈਕਸ ਦੀਆਂ ਸੁਰੰਗਾਂ ਵਿੱਚ ਦੱਬਿਆ ਹੋਇਆ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਮਰੀਕੀ ਖੁਫੀਆ ਤੰਤਰ ਦੀ ਨਜ਼ਰ ਤੋਂ ਬਚ ਕੇ ਖੁਦ ਈਰਾਨੀ ਅਧਿਕਾਰੀ ਵੀ ਇਸ ਮਲਬੇ ਵਿੱਚੋਂ ਯੂਰੇਨੀਅਮ ਨਹੀਂ ਕੱਢ ਸਕਦੇ। ਪਰਮਾਣੂ ਮਾਹਿਰਾਂ ਨੂੰ ਖਦਸ਼ਾ ਹੈ ਕਿ ਈਰਾਨ ਸੁਰੰਗਾਂ ਦੇ ਬੰਦ ਹੋਣ ਦਾ ਬਹਾਨਾ ਬਣਾ ਕੇ ਭਵਿੱਖ ਵਿੱਚ ਯੂਰੇਨੀਅਮ ਦਾ ਕੁਝ ਹਿੱਸਾ ਲੁਕਾ ਕੇ ਰੱਖ ਸਕਦਾ ਹੈ। ਉਹ ਦਾਅਵਾ ਕਰ ਸਕਦਾ ਹੈ ਕਿ ਕੁਝ ਹਿੱਸਾ ਹੁਣ ਕੱਢਣਾ ਅਸੰਭਵ ਹੈ, ਜਿਸ ਨਾਲ ਉਹ ਚੋਰੀ-ਛਿਪੇ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਰੱਖ ਸਕਦਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਹੁਣ ਅਮਰੀਕਾ ਨੂੰ ਵਿਸ਼ੇਸ਼ ਮਸ਼ੀਨਰੀ ਅਤੇ ਬੰਬ ਨਿਰੋਧਕ ਦਸਤਿਆਂ ਦੀ ਲੋੜ ਪਵੇਗੀ, ਜਿਸ ਵਿੱਚ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
16 ਮਹੀਨੇ ਬਾਅਦ ਮਿਲਣ ਜਾ ਰਹੇ PM ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ
NEXT STORY