ਯੇਰੂਸ਼ਲਮ- ਈਰਾਨ 'ਤੇ ਸੰਯੁਕਤ ਰਾਸ਼ਟਰ ਦੇ ਹਥਿਆਰ ਪਾਬੰਦੀਆਂ ਦਾ ਨਵੀਕਰਣ ਨਾ ਕਰਨ ਦੇ ਫੈਸਲੇ ਦੀ ਇਜ਼ਰਾਇਲ ਦੇ ਨੇਤਾਵਾਂ ਨੇ ਸ਼ਨੀਵਾਰ ਨੂੰ ਨਿੰਦਾ ਕੀਤੀ ਅਤੇ ਕਿਹਾ ਕਿ ਇਸ ਫੈਸਲੇ ਨਾਲ ਪੱਛਮੀ ਏਸ਼ੀਆ ਵਿਚ ਈਰਾਨ ਦੇ ਹਮਲਿਆਂ ਨੂੰ ਹੋਰ ਵਧਾਵਾ ਮਿਲੇਗਾ।
ਈਰਾਨ ਦੀ ਅਨਿਸ਼ਚਿਤਕਾਲ ਲਈ ਹਥਿਆਰ ਪਾਬੰਦੀ ਲਗਾਉਣ ਦੇ ਅਮਰੀਕੀ ਪ੍ਰਸਤਾਵ ਨੂੰ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਅਸਫਲ ਕਰ ਦਿੱਤਾ। ਪ੍ਰਸਤਾਵ ਦਾ ਸਿਰਫ ਡੋਮੀਨਿਕ ਗਣਰਾਜ ਨੇ ਸਮਰਥਨ ਕੀਤਾ ਜਦਕਿ ਰੂਸ ਤੇ ਚੀਨ ਨੇ ਇਸ ਦਾ ਵਿਰੋਧ ਕੀਤਾ। ਬਾਕੀ ਦੇ 11 ਮੈਂਬਰ ਵੋਟਿੰਗ ਤੋਂ ਦੂਰ ਰਹੇ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਵੋਟਿੰਗ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਈਰਾਨ ਦੇ ਅੱਤਵਾਦ ਤੇ ਹਮਲੇ ਤੋਂ ਖੇਤਰ ਅਤੇ ਪੂਰੀ ਦੁਨੀਆ ਦੀ ਸ਼ਾਂਤੀ ਨੂੰ ਖਤਰਾ ਹੈ। ਹਥਿਆਰ ਵਿਕਰੀ ਦਾ ਵਿਰੋਧ ਕਰਨ ਦੀ ਥਾਂ ਸੁਰੱਖਿਆ ਪ੍ਰੀਸ਼ਦ ਇਸ ਨੂੰ ਵਧਾਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਇਲ ਅਮਰੀਕਾ ਦਾ ਸਾਥ ਦਿੰਦਾ ਰਹੇਗਾ।
ਸ਼ਖਸ ਨੇ ਘਰ ਦੀ ਛੱਤ 'ਤੇ ਬਣਾ ਦਿੱਤਾ ਐਫਿਲ ਟਾਵਰ, ਤਸਵੀਰਾਂ ਅਤੇ ਵੀਡੀਓ
NEXT STORY