ਇੰਟਰਨੈਸ਼ਨਲ ਡੈਸਕ- ਈਰਾਨ ਦੀ ਖਸਤਾਹਾਲ ਅਰਥਵਿਵਸਥਾ ਕਾਰਨ ਭੜਕੇ ਵਿਰੋਧ-ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ’ ਨੇ ਐਤਵਾਰ ਸਵੇਰੇ ਦੱਸਿਆ ਕਿ ਈਰਾਨ ਦੇ 31 ਸੂਬਿਆਂ ’ਚੋਂ 25 ’ਚ 170 ਤੋਂ ਵੱਧ ਸਥਾਨਾਂ ’ਤੇ ਪ੍ਰਦਰਸ਼ਨ ਹੋਏ ਹਨ। ਉਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 15 ਹੋ ਗਈ ਹੈ ਅਤੇ 580 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੌਰਾਨ ਈਰਾਨ ਦੇ ਸਰਵਉੱਚ ਨੇਤਾ ਨੇ ਦੇਸ਼ ’ਚ ਅਸ਼ਾਂਤੀ ਪੈਦਾ ਕਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਕਿਹਾ ਕਿ ‘ਦੰਗਾਕਾਰੀਆਂ ’ਤੇ ਸਖ਼ਤੀ ਕਰਨੀ ਹੋਵੇਗੀ।’ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੀਆਂ ਇਹ ਟਿੱਪਣੀਆਂ ਇਕ ਹਫ਼ਤੇ ਤੋਂ ਜਾਰੀ ਪ੍ਰਦਰਸ਼ਨਾਂ ਪ੍ਰਤੀ ਅਧਿਕਾਰੀਆਂ ਨੂੰ ਵਧੇਰੇ ਹਮਲਾਵਰ ਰੁਖ ਅਪਣਾਉਣ ਦੀ ਇਜਾਜ਼ਤ ਦੇਣ ਦਾ ਸੰਕੇਤ ਜਾਪਦੀਆਂ ਹਨ।
ਇਹ ਵੀ ਪੜ੍ਹੋ- ਭਾਰਤ 'ਤੇ ਛੇਤੀ ਲੱਗੇਗਾ ਨਵਾਂ ਟੈਰਿਫ਼ ! ਟਰੰਪ ਨੇ ਦੇ'ਤੀ ਵਾਰਨਿੰਗ
ਵਿਰੋਧ-ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਸਬੰਧ ’ਚ 86 ਸਾਲਾ ਅਯਾਤੁੱਲਾ ਅਲੀ ਖ਼ਾਮੇਨੇਈ ਦੀ ਇਹ ਪਹਿਲੀ ਟਿੱਪਣੀ ਹੈ। ਵਿਰੋਧ-ਪ੍ਰਦਰਸ਼ਨ ਦਾ ਸਿਲਸਿਲਾ ਰੁਕਦਾ ਨਹੀਂ ਦਿਸ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਤਹਿਰਾਨ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਕਰਦਾ ਹੈ ਤਾਂ ਅਮਰੀਕਾ ‘ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਵੇਗਾ।’ ਇਹ ਹਾਲਾਂਕਿ ਅਜੇ ਸਪੱਸ਼ਟ ਨਹੀਂ ਹੈ ਕਿ ਟਰੰਪ ਦਖਲਅੰਦਾਜ਼ੀ ਕਰਨਗੇ ਜਾਂ ਨਹੀਂ ਅਤੇ ਜੇਕਰ ਕਰਨਗੇ ਤਾਂ ਕਿਵੇਂ ਕਰਨਗੇ ਪਰ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਈਰਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਪਾਕਿ PM 'ਤੇ ਮਸ਼ਹੂਰ ਗਾਇਕ ਨੇ ਗਾਇਆ ਗਾਣਾ, ਦਰਜ ਹੋ ਗਿਆ ਪਰਚਾ
NEXT STORY