ਲਾਹੌਰ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁੜਿਆ ਪ੍ਰਸਿੱਧ ਗੀਤ ਗਾਉਣਾ ਇੱਕ ਗਾਇਕ ਨੂੰ ਭਾਰੀ ਪੈ ਗਿਆ ਹੈ। ਪਾਕਿਸਤਾਨ ਦੀ ਪੰਜਾਬ ਪੁਲਸ ਨੇ ਲਾਹੌਰ ਵਿੱਚ ਇੱਕ ਸਰਕਾਰੀ ਸੱਭਿਆਚਾਰਕ ਸਮਾਗਮ ਦੌਰਾਨ ਇਮਰਾਨ ਖਾਨ ਨਾਲ ਸਬੰਧਤ ਗੀਤ ਗਾਉਣ ਦੇ ਦੋਸ਼ ਵਿੱਚ ਮਸ਼ਹੂਰ ਕੱਵਾਲ ਫਰਾਜ਼ ਅਮਜਦ ਖਾਨ ਅਤੇ ਉਸਦੀ ਟੀਮ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਧੁਰੰਦਰ ਨਹੀਂ, ਇਹ ਹੈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ! ਸਿਰਫ਼ 17 ਦਿਨਾਂ 'ਚ ਛਾਪ'ਤਾ 9500 ਕਰੋੜ
ਸਰਕਾਰੀ ਸਮਾਗਮ 'ਚ ਲੱਗੀ ਸਿਆਸੀ ਰੰਗਤ
ਪੁਲਸ ਅਨੁਸਾਰ, ਇਹ ਘਟਨਾ ਸ਼ਨੀਵਾਰ ਰਾਤ ਲਾਹੌਰ ਦੇ ਇਤਿਹਾਸਕ ਸ਼ਾਲੀਮਾਰ ਗਾਰਡਨ ਵਿੱਚ 'ਚਾਂਦਨੀ ਰਾਤਾਂ' ਨਾਮਕ ਇੱਕ ਸੱਭਿਆਚਾਰਕ ਰਾਤ ਦੌਰਾਨ ਵਾਪਰੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਗਾਇਕ ਨੇ 'ਕੈਦੀ ਨੰਬਰ 804' (Qaidi No 804) ਗੀਤ ਗਾ ਕੇ ਸਰਕਾਰੀ ਪ੍ਰੋਗਰਾਮ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਜੋ ਕਿ ਜੇਲ੍ਹ ਵਿੱਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਦੇ ਸੰਸਥਾਪਕ ਇਮਰਾਨ ਖਾਨ ਨਾਲ ਜੁੜਿਆ ਹੋਇਆ ਹੈ। FIR ਮੁਤਾਬਕ, ਇਸ ਵਿਵਾਦਿਤ ਗੀਤ ਨਾਲ ਜਨਤਕ ਅਸ਼ਾਂਤੀ ਅਤੇ ਹਿੰਸਾ ਫੈਲਣ ਦਾ ਖਤਰਾ ਪੈਦਾ ਹੋ ਸਕਦਾ ਸੀ।
ਇਹ ਵੀ ਪੜ੍ਹੋ: ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਕੰਬਦੇ ਹਨ ਜੈਸਮੀਨ ਸੈਂਡਲਸ ਦੇ ਹੱਥ ! ਗਾਇਕਾ ਨੇ ਖੁਦ ਬਿਆਨ ਕੀਤਾ ਆਪਣਾ ਡਰ
ਗਾਇਕ ਨੇ ਕਿਹਾ - 'ਮੈਨੂੰ ਧਮਕਾ ਕੇ ਗਵਾਇਆ ਗਿਆ ਗੀਤ'
ਦੂਜੇ ਪਾਸੇ, ਗਾਇਕ ਫਰਾਜ਼ ਅਮਜਦ ਖਾਨ ਨੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਅਪੀਲ ਕੀਤੀ ਹੈ ਕਿ ਉਸ ਵਿਰੁੱਧ ਦਰਜ FIR ਨੂੰ ਰੱਦ ਕੀਤਾ ਜਾਵੇ। ਉਸਨੇ ਦਾਅਵਾ ਕੀਤਾ ਕਿ ਉਹ ਇੱਕ ਗੈਰ-ਸਿਆਸੀ ਕਲਾਕਾਰ ਹੈ ਅਤੇ ਉਸਨੇ ਇਹ ਗੀਤ ਸਟੇਜ ਕੋਲ ਖੜ੍ਹੇ ਇੱਕ ਵਿਅਕਤੀ ਦੀ ਧਮਕੀ ਤੋਂ ਬਾਅਦ ਗਾਇਆ ਸੀ। ਉਸਨੇ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਕਲਾਕਾਰਾਂ ਨੂੰ ਪ੍ਰਦਰਸ਼ਨ ਲਈ ਬੁਲਾਇਆ ਜਾਂਦਾ ਹੈ, ਤਾਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਰਣਵੀਰ ਸਿੰਘ ਦੀ 'ਧੁਰੰਦਰ' ਨੇ ਰਚਿਆ ਇਤਿਹਾਸ: 800 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ
ਤਿੰਨ ਅਧਿਕਾਰੀ ਮੁਅੱਤਲ, ਪਹਿਲਾਂ ਵੀ ਹੋ ਚੁੱਕੀਆਂ ਹਨ ਗ੍ਰਿਫਤਾਰੀਆਂ
ਇਸ ਘਟਨਾ ਤੋਂ ਬਾਅਦ 'ਵਾਲਡ ਸਿਟੀ ਆਫ ਲਾਹੌਰ ਅਥਾਰਟੀ' ਨੇ ਲਾਪਰਵਾਹੀ ਦੇ ਦੋਸ਼ ਵਿੱਚ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਮੂਲ ਰੂਪ ਵਿੱਚ ਮੁਹੰਮਦ ਅਸ਼ਰਫ (ਮਿਲਕੋ) ਦੁਆਰਾ ਗਾਇਆ ਗਿਆ ਸੀ, ਜਿਸ ਨੂੰ ਯੂਟਿਊਬ 'ਤੇ ਕਰੋੜਾਂ ਲੋਕ ਦੇਖ ਚੁੱਕੇ ਹਨ। ਇਸ ਗੀਤ ਕਾਰਨ ਮਿਲਕੋ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜੂਨ 2024 ਵਿੱਚ ਉਸਨੂੰ ਲੰਡਨ ਜਾਣ ਵਾਲੀ ਫਲਾਈਟ ਤੋਂ ਉਤਾਰ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ: ਤਲਾਕ ਦੇ ਐਲਾਨ ਮਗਰੋਂ ਮਾਹੀ ਵਿਜ ਨੇ ਜੈ ਭਾਨੁਸ਼ਾਲੀ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ- 'ਲਾਈਕਸ ਤੇ ਕੁਮੈਂਟਸ ਲਈ...'
ਪਾਕਿਸਤਾਨ ਵਿੱਚ ਇਮਰਾਨ ਖਾਨ 'ਤੇ ਸਖ਼ਤ ਪਾਬੰਦੀਆਂ
ਪਾਕਿਸਤਾਨ ਵਿੱਚ ਫੌਜ ਦੀ ਹਮਾਇਤ ਵਾਲੀ PML-N ਸਰਕਾਰ ਨੇ ਇਮਰਾਨ ਖਾਨ ਦੀ ਤਸਵੀਰ, ਨਾਮ ਜਾਂ ਬਿਆਨ ਦੇ ਪ੍ਰਸਾਰਣ 'ਤੇ ਮੀਡੀਆ ਵਿੱਚ ਪਾਬੰਦੀ ਲਗਾਈ ਹੋਈ ਹੈ। ਇੱਥੋਂ ਤੱਕ ਕਿ ਪਾਕਿਸਤਾਨੀ ਪੰਜਾਬ ਵਿੱਚ ਉਨ੍ਹਾਂ ਲੋਕਾਂ ਖਿਲਾਫ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ ਜੋ ਇਮਰਾਨ ਖਾਨ ਦੀ ਤਸਵੀਰ ਜਾਂ ਪਾਰਟੀ ਦਾ ਝੰਡਾ ਚੁੱਕਦੇ ਹਨ। ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ।
ਇਹ ਵੀ ਪੜ੍ਹੋ: ਧਰਮਿੰਦਰ ਦੇ ਦਿਹਾਂਤ ਮਗਰੋਂ ਹੇਮਾ ਮਾਲਿਨੀ ਨੇ ਪਹਿਲੀ ਵਾਰ ਤੋੜੀ ਚੁੱਪੀ; ਦੱਸਿਆ ਕਿਉਂ ਰੱਖੀ ਸੀ ਵੱਖ ਪ੍ਰਾਰਥਨਾ ਸਭਾ
ਇਕੋ ਪਰਿਵਾਰ ਦੇ 5 ਜੀਆਂ ਦਾ ਗੋਲ਼ੀਆਂ ਮਾਰ ਕੇ ਕਤਲ ! ਪਾਕਿਸਤਾਨ 'ਚ ਬੇਕਾਬੂ ਹੋਏ ਹਾਲਾਤ
NEXT STORY