ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਜ਼ਰਾਈਲ ਨੇ 25 ਅਕਤੂਬਰ ਦੀ ਰਾਤ ਨੂੰ ਈਰਾਨ 'ਤੇ ਹਵਾਈ ਹਮਲਾ ਕੀਤਾ। 100 ਇਜ਼ਰਾਇਲੀ ਲੜਾਕੂ ਜਹਾਜ਼ ਈਰਾਨ ਦੇ ਅਸਮਾਨ 'ਚ ਦਾਖਲ ਹੋਏ ਤੇ ਫਿਰ ਤੇਜ਼ ਬੰਬਾਰੀ ਕੀਤੀ। ਇਸ ਹਮਲੇ 'ਚ ਕਈ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਈਰਾਨ ਨੇ ਵੀ ਆਪਣਾ ਰਵੱਈਆ ਦਿਖਾਇਆ ਹੈ। ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ ਕਿ ਯਹੂਦੀ (ਇਜ਼ਰਾਈਲੀ) ਈਰਾਨ ਨੂੰ ਲੈ ਕੇ ਗਲਤ ਧਾਰਨਾਵਾਂ ਬਣਾ ਰਹੇ ਹਨ, ਉਹ ਈਰਾਨ ਨੂੰ ਨਹੀਂ ਜਾਣਦੇ। ਉਹ ਅਜੇ ਵੀ ਈਰਾਨੀ ਲੋਕਾਂ ਦੀ ਤਾਕਤ ਅਤੇ ਦ੍ਰਿੜਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਹਨ। ਅਸੀਂ ਉਨ੍ਹਾਂ ਨੂੰ ਇਹ ਗੱਲਾਂ ਸਮਝਾਉਣੀਆਂ ਹਨ।
ਖਾਮੇਨੇਈ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਨੂੰ ਈਰਾਨੀ ਲੋਕਾਂ ਦੀ ਤਾਕਤ ਦਿਖਾਉਣ ਲਈ ਹੁਣ ਕੀ ਕਰਨਾ ਚਾਹੀਦਾ ਹੈ ਅਤੇ ਜੋ ਵੀ ਇਸ ਦੇਸ਼ ਦੇ ਹਿੱਤ 'ਚ ਹੈ, ਉਹ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋ ਰਾਤਾਂ ਪਹਿਲਾਂ ਯਹੂਦੀ ਹਕੂਮਤ (ਇਜ਼ਰਾਈਲ) ਨੇ ਗਲਤ ਕਦਮ ਚੁੱਕਿਆ ਸੀ। ਸਾਨੂੰ ਉਨ੍ਹਾਂ ਨੂੰ ਈਰਾਨੀ ਲੋਕਾਂ ਦੀ ਤਾਕਤ ਨੂੰ ਸਮਝਾਉਣਾ ਹੋਵੇਗਾ।
ਦੱਸ ਦਈਏ ਕਿ ਬੀਤੇ ਦਿਨੀਂ ਇਜ਼ਰਾਈਲ ਨੇ ਈਰਾਨ 'ਤੇ ਵੱਡਾ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਇਕ ਅਕਤੂਬਰ ਤੋਂ ਈਰਾਨ ਨੇ ਇਜ਼ਰਾਈਲ 'ਤੇ ਕਰੀਬ 200 ਬੈਲੇਸਟਿਕ ਮਿਸਾਈਲਾਂ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਇਜ਼ਰਾਈਲ ਨੇ ਇਸ ਹਮਲੇ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਪਿਛਲੇ 6 ਮਹੀਨਿਆਂ 'ਚ ਈਰਾਨ ਇਜ਼ਰਾਈਲ 'ਤੇ 2 ਵਾਰ ਹਮਲਾ ਕਰ ਚੁੱਕਾ ਹੈ ਅਤੇ ਇਰਾਕ ਅਤੇ ਈਰਾਨ ਦੋਹਾਂ ਨੇ ਅਗਲੀ ਸੂਚਨਾ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਇਜ਼ਰਾਈਲ ਦੇ ਖ਼ਿਲਾਫ਼ ਮਹੀਨੇ ਤੋਂ ਲਗਾਤਾਰ ਜਾਰੀ ਈਰਾਨੀ ਹਮਲਿਆਂ ਦੇ ਜਵਾਬ 'ਚ ਅਜੇ ਇਜ਼ਰਾਈਲ ਰੱਖਿਆ ਬਲ ਤਹਿਰਾਨ 'ਚ ਫ਼ੌਜੀ ਟਿਕਾਣਿਆਂ 'ਤੇ ਹਮਲੇ ਕਰ ਰਹੇ ਹਾਂ।
ਇੰਡੋਨੇਸ਼ੀਆ ਦਾ ਮਾਰਾਪੀ ਜਵਾਲਾਮੁਖੀ ਫੁੱਟਿਆ, ਆਸਮਾਨ ਤੱਕ ਛਾਇਆ ਸੁਆਹ ਦਾ ਗੁਬਾਰ
NEXT STORY