ਯੇਰੇਵਾਨ (ਭਾਸ਼ਾ) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਪਰਕ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਈਰਾਨ ਦੇ ਰਣਨੀਤਕ ਮਹੱਤਵ ਦੀ ਚਾਬਹਾਰ ਬੰਦਰਗਾਹਹ ਨੂੰ ਉੱਤਰ-ਦੱਖਣੀ ਆਵਾਜਾਈ ਗਲੀਆਰਾ (ਆਈ. ਐੱਨ. ਐੱਸ. ਟੀ. ਸੀ.) ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਕੀਤਾ। ਉਨ੍ਹਾਂ ਨੇ ਆਰਮੇਨੀਆ ਦੇ ਆਪਣੇ ਹਮਅਹੁਦਾ ਏ. ਮਿਰਜੋਯਾਨ ਨਾਲ ਮੀਟਿੰਗ ਤੋਂ ਬਾਅਦ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਭਾਰਤ ਅਤੇ ਆਰਮੇਨੀਆ ਦੋਨੋਂ ਦੇਸ਼ ਗਲੀਆਰੇ ਦੇ ਮੈਂਬਰ ਹਨ। ਇਹ ਸੰਪਰਕ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਖਤਮ ਕਰ ਸਕਦਾ ਹੈ ਇਸ ਲਈ ਮੰਤਰੀ ਮਿਰਜੋਯਾਨ ਅਤੇ ਮੈਂ ਈਰਾਨ ਵਿਚ ਵਿਕਸਿਤ ਕੀਤੀ ਜਾ ਰਹੀ ਚਾਬਹਾਰ ਬੰਦਰਗਾਹ ਵਿਚ ਆਰਮੇਨੀਆ ਦੀ ਰੂਚੀ ’ਤੇ ਚਰਚਾ ਕੀਤੀ। ਅਸੀਂ ਪ੍ਰਸਤਾਵ ਕੀਤਾ ਕਿ ਚਾਬਹਾਰ ਬੰਦਰਗਾਹ ਗਲੀਆਰੇ ਵਿਚ ਵਿਕਸਿਤ ਕੀਤੀ ਜਾਵੇ।
ਉੱਤਰ-ਦੱਖਣੀ ਆਵਾਜਾਈ ਗਲੀਆਰਾ
ਕੌਮਾਂਤਰੀ ਉੱਤਰ-ਦੱਖਣੀ ਆਵਾਜਾਈ ਗਲੀਆਰਾ ਭਾਰਤ, ਰੂਸ, ਈਰਾਨ, ਯੂਰਪ ਅਤੇ ਮੱਧ ਏਸ਼ੀਆ ਵਿਚਾਲੇ ਮਾਲ ਢੁਵਾਈ ਲਈ ਆਵਾਜਾਈ ਮਾਰਗ (ਜਹਾਜ਼, ਰੇਲ ਅਤੇ ਸੜਕ) ਸਥਾਪਤ ਕਰਨ ਵਾਲਾ ਇਕ ਬਹੁ-ਆਯਾਮੀ ਸੰਪਰਕ ਪ੍ਰਾਜੈਕਟ ਹੈ।
ਚਾਬਹਾਰ ਪਾਕਿ ਦੇ ਗਵਾਦਰ ਦੀ ਤੋੜ
ਈਰਾਨ ਦਾ ਸੋਮਾ ਸੰਪੰਨ ਸਿਸਤਾਨ-ਬਲੋਚਿਸਤਾਨ ਸੂਬੇ ਦੇ ਦੱਖਣੀ ਤਟ ’ਤੇ ਸਥਿਤ ਚਾਬਹਾਰ ਬੰਦਰਗਾਹ ਤੱਕ ਭਾਰਤ ਦੇ ਪੱਛਮੀ ਤਟ ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਇਸਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਦੀ ਤੋੜ ਮੰਨਿਆ ਜਾ ਰਿਹਾ ਹੈ ਜੋ ਚਾਬਹਾਰ ਤੋਂ ਲਗਭਗ 80 ਕਿਲੋਮੀਟਰ ਦੂਰ ਸਥਿਤ ਹੈ।
10 ਸਭ ਤੋਂ ਜ਼ਿਆਦਾ ਕਰਜ਼ਦਾਰ ਦੇਸ਼ਾਂ ’ਚ ਪਾਕਿਸਤਾਨ ਫਿਰ ਵਿਦੇਸ਼ੀ ਕਰਜ਼ੇ ਨੂੰ ਮੋਹਤਾਜ਼
NEXT STORY