ਬਗਦਾਦ (ਯੂ. ਐੱਨ. ਆਈ.) - ਇਰਾਕ ਦੀ ਇਕ ਅਦਾਲਤ ਨੇ ਇਕ ਵਿਦੇਸ਼ੀ ਸਮੇਤ 7 ਡਰੱਗ ਡੀਲਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਸਬੰਧ ਵਿਚ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਮੀਡੀਆ ਦਫ਼ਤਰ ਦੇ ਇਕ ਬਿਆਨ ਨੇ ਵਿਦੇਸ਼ੀ ਦੀ ਕੌਮੀਅਤ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਕੇਂਦਰੀ ਅਪਰਾਧਿਕ ਅਦਾਲਤ ਨੇ ਇਕ ਵਿਦੇਸ਼ੀ ਸਮੇਤ 7 ਡਰੱਗ ਡੀਲਰਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਸੁਣਾਇਆ ਹੈ, ਜਿਨ੍ਹਾਂ ਨੂੰ ਨਸ਼ਾ ਸਮੱਗਲਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ - ਪੁਰਤਗਾਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਜਾਰੀ ਕੀਤਾ ਸਖ਼ਤ ਫਰਮਾਨ
ਵਰਣਨਯੋਗ ਹੈ ਕਿ 2003 ਵਿਚ ਅਮਰੀਕੀ ਹਮਲੇ ਤੋਂ ਬਾਅਦ ਇਰਾਕ ਵਿਚ ਫੈਲੀ ਅਰਾਜਕਤਾ ਅਤੇ ਸੰਘਰਸ਼ ਨੇ ਇਰਾਕੀ ਸਰਕਾਰਾਂ ਨੂੰ ਡਰੱਗ ਦੇ ਖ਼ਤਰੇ ਦਾ ਸਾਹਮਣਾ ਕਰਨ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 41 ਲੋਕਂ ਦੀ ਮੌਤ
NEXT STORY