ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਮਈ ਦੇ ਆਖਿਰੀ ਹਫ਼ਤੇ 'ਚ ਰਾਜਧਾਨੀ ਇਸਲਾਮਾਬਾਦ ਵੱਲ ਮਾਰਚ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਹੈ। ਖਾਨ ਨੇ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ਼ ਦੀ ਕੋਰ ਕਮੇਟੀ ਦੀ ਇਕ ਬੈਠਕ ਤੋਂ ਬਾਅਦ ਇਕ ਵੀਡੀਓ ਸੰਦੇਸ਼ ਜਾਰੀ ਕੀਤਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰਾਕੇਟ ਹਮਲੇ ਦੌਰਾਨ ਓਡੇਸਾ ਹਵਾਈਅੱਡੇ ਦਾ ਰਨਵੇ ਨੁਕਸਾਨਿਆ ਗਿਆ
ਖਾਨ ਨੇ ਵੀਡੀਓ ਸੰਦੇਸ਼ 'ਚ ਕਿਹਾ ਕਿ ਇਹ ਅਪੀਲ ਪੂਰੇ ਪਾਕਿਸਤਾਨ ਲਈ ਹੈ, ਸਿਰਫ਼ ਉਨ੍ਹਾਂ ਦੀ ਪਾਰਟੀ ਲਈ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਪੀਲ ਉਨ੍ਹਾਂ ਨੇ ਇਸ ਲਈ ਕੀਤੀ ਹੈ ਕਿ ਦੇਸ਼ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਲੋਕਾਂ ਨੂੰ ਵਿਦੇਸ਼ੀ ਸਾਜਿਸ਼ ਰਾਹੀਂ ਸੱਤਾ ਦੀ ਚੋਟੀ 'ਤੇ ਬੈਠਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਵੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ (ਸ਼ਾਹਬਾਜ਼ ਨੂੰ) 'ਅਪਰਾਧ ਮੰਤਰੀ' ਕਿਹਾ ਜਾ ਰਿਹਾ ਹੈ ਕਿਉਂਕਿ ਮੰਤਰੀ ਮੰਡਲ ਦੇ 60 ਫੀਸਦੀ ਮੈਂਬਰ ਜ਼ਮਾਨਤ 'ਤੇ ਹਨ।
ਇਹ ਵੀ ਪੜ੍ਹੋ : ਹਮਜ਼ਾ ਸ਼ਰੀਫ ਨੇ ਪਾਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਰਾਕੇਟ ਹਮਲੇ ਦੌਰਾਨ ਓਡੇਸਾ ਹਵਾਈਅੱਡੇ ਦਾ ਰਨਵੇ ਨੁਕਸਾਨਿਆ ਗਿਆ
NEXT STORY