ਬੇਰੂਤ — ਇਰਾਕ ਅਤੇ ਸੀਰੀਆ 'ਚ ਲਗਾਤਾਰ ਹੋ ਰਹੀ ਹਾਰ ਨਾਲ ਅੱਤਵਾਦੀ ਸੰਗਠਨ ਆਈ. ਐੱਸ. ਬੌਖਲਾ ਗਿਆ ਹੈ। ਉਸ ਦੇ ਅੱਤਵਾਦੀ ਹੁਣ ਆਮ ਲੋਕਾਂ 'ਤੇ ਕਹਿਰ ਠਾਹ ਰਹੇ ਹਨ। ਸੀਰੀਆ ਦੇ ਰੇਗੀਸਤਾਨੀ ਸ਼ਹਿਰ ਅਲ-ਕਾਰਯਤੇਨ 'ਚ ਸਰਕਾਰੀ ਫੌਜ ਤੋਂ ਹੋ ਰਹੀ ਹਾਰ ਨਾਲ ਬੌਖਲਾ ਕੇ ਆਈ. ਐੱਸ. ਅੱਤਵਾਦੀਆਂ ਨੇ ਇਸ ਮਹੀਨੇ 116 ਆਮ ਲੋਕਾਂ ਨੂੰ ਫਾਂਸੀ 'ਤੇ ਲੱਟਕਾ ਦਿੱਤਾ।
ਅੱਤਵਾਦੀਆਂ ਨੂੰ ਸ਼ੱਕ ਸੀ ਕਿ ਇਹ ਲੋਕ ਸਰਕਾਰੀ ਫੌਜ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇ ਰਹੇ ਸਨ। ਅੱਤਵਾਦੀਆਂ ਦੀ ਇਸ ਕਾਰਵਾਈ ਤੋਂ ਬਾਅਦ ਹੀ ਸ਼ਹਿਰ ਉਨ੍ਹਾਂ ਦੇ ਹੱਥੋਂ ਨਿਕਲਦਾ ਗਿਆ। ਸ਼ਨੀਵਾਰ ਨੂੰ ਸਰਕਾਰੀ ਫੌਜ ਦੇ ਸ਼ਹਿਰ ਪਹੁੰਚਣ 'ਤੇ ਸਮੂਹਿਕ ਫਾਂਸੀ ਦੀ ਘਟਨਾ ਦੀ ਜਾਣਕਾਰੀ ਸਾਹਮਣੇ ਆਈ. ਕਈ ਥਾਵਾਂ ਤੋਂ ਲੋਕਾਂ ਦੇ ਮ੍ਰਿਤਕ ਸਰੀਰ ਬਰਾਮਦ ਕੀਤੇ ਗਏ।
ਸੀਰੀਆ ਦੇ ਹਾਲਤਾਂ 'ਤੇ ਨਜ਼ਰ ਰੱਖ ਰਹੀ ਅਤੇ ਮਨੁੱਖੀ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਬ੍ਰਿਟਿਸ਼ ਸੰਸਥਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਆਈ. ਐੱਸ. ਨੇ ਨੇ 2015 'ਚ ਇਸ ਸ਼ਹਿਰ 'ਤੇ ਕਬਜ਼ਾ ਕੀਤਾ ਸੀ।
ਹੰਟਸਮੈਨ ਵਰਲ ਸੀਨੀਅਰ ਗੇਮਾਂ 'ਚ ਇਕ ਵਾਰ ਫਿਰ ਚਮਕਿਆ ਪੰਜਾਬੀਅਤ ਦਾ ਰੰਗ
NEXT STORY