ਇੰਟਰਨੈਸ਼ਨਲ ਡੈਸਕ: ਰੂਸ ਦੀਆਂ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੁਆਰਾ ਚਲਾਏ ਜਾ ਰਹੇ ਇੱਕ ਖ਼ੁਫ਼ੀਆ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਨੈੱਟਵਰਕ ਰੂਸੀ ਏਅਰ ਡਿਫੈਂਸ ਅਤੇ ਹੈਲੀਕਾਪਟਰ ਤਕਨਾਲੋਜੀ ਦੀ ਚੋਰੀ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਵੱਡੇ ਆਪ੍ਰੇਸ਼ਨ ਦੇ ਤਹਿਤ, ਸੇਂਟ ਪੀਟਰਸਬਰਗ ਤੋਂ ਇੱਕ ਰੂਸੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ, ਉਸ ਕੋਲੋਂ Mi-8AMTShV ਮਿਲਟਰੀ ਹੈਲੀਕਾਪਟਰ ਅਤੇ ਏਅਰ ਡਿਫੈਂਸ ਸਿਸਟਮਜ਼ ਨਾਲ ਸਬੰਧਤ ਗੁਪਤ ਤਕਨੀਕੀ ਫਾਈਲਾਂ ਬਰਾਮਦ ਹੋਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ISI ਦਾ ਮਕਸਦ ਰੂਸ ਤੋਂ ਉਹ ਤਕਨੀਕਾਂ ਹਾਸਲ ਕਰਨਾ ਸੀ ਜੋ ਭਾਰਤ ਕੋਲ ਮੌਜੂਦ S-400 ਮਿਜ਼ਾਈਲ ਸਿਸਟਮ ਵਿੱਚ ਵਰਤੀਆਂ ਜਾਂਦੀਆਂ ਹਨ। ਰੂਸ ਦੁਆਰਾ ਤਿਆਰ ਕੀਤੇ ਗਏ S-400 ਏਅਰ ਡਿਫੈਂਸ ਸਿਸਟਮ ਨੇ ਭਾਰਤੀ ਹਵਾਈ ਸੈਨਾ ਨੂੰ ਰਣਨੀਤਕ ਲਾਭ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਹੁਣ ਪੰਜ ਹੋਰ S-400 ਸਿਸਟਮ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ।
ਸੂਤਰਾਂ ਅਨੁਸਾਰ, ਇਹ ਨਵਾਂ ਆਪ੍ਰੇਸ਼ਨ 'ਸਿੰਧੂਰ ਆਪ੍ਰੇਸ਼ਨ' ਤੋਂ ਕੁਝ ਮਹੀਨਿਆਂ ਬਾਅਦ ਸਾਹਮਣੇ ਆਇਆ ਹੈ। 'ਆਪ੍ਰੇਸ਼ਨ ਸਿੰਦੂਰ' ਦੌਰਾਨ ਵੀ ISI ਨੇ ਰੂਸ ਤੋਂ ਐਡਵਾਂਸਡ ਏਅਰ ਡਿਫੈਂਸ ਤਕਨਾਲੋਜੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ ਹੋਣ ਤੋਂ ਬਾਅਦ ਰੂਸ ਨੇ ਪਾਕਿਸਤਾਨ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ। ਹਾਲ ਹੀ ਵਿੱਚ ਮਾਸਕੋ ਸਥਿਤ ਰੂਸੀ ਦੂਤਾਵਾਸ ਨੇ ਇਕ ਪਾਕਿਸਤਾਨੀ ਅਖ਼ਬਾਰ 'ਚ ਛਪੀ ਇੱਕ ਰੂਸ ਵਿਰੋਧੀ ਰਿਪੋਰਟ 'ਤੇ ਵੀ ਸਖ਼ਤ ਇਤਰਾਜ਼ ਜਤਾਇਆ ਸੀ।
Bomb Blast ਨਾਲ ਦਹਿਲਿਆ Pak! ਅਦਾਲਤ ਦੇ ਬਾਹਰ ਖੜ੍ਹੀ ਕਾਰ 'ਚ ਧਮਾਕਾ, 12 ਮੌਤਾਂ ਤੇ ਦਰਜਨਾਂ ਜ਼ਖਮੀ (ਵੀਡੀਓ)
NEXT STORY