ਸੰਯੁਕਤ ਰਾਸ਼ਟਰ (ਭਾਸ਼ਾ)-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਾਲ ਕਿਹਾ ਕਿ ਅਫ਼ਗਾਨਿਸਤਾਨ ਵਿਚ ਆਈ. ਐੱਸ. ਆਈ. ਐੱਲ-ਕੇ. ਦੀ ਮੌਜੂਦਗੀ ਬਹੁਤ ਵਧ ਗਈ ਹੈ। ਨਾਲ ਹੀ ਉਸ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤੈਇਬਾ ਅਤੇ ਜੈਸ਼-ਏ–ਮੁਹੰਮਦ ਵਰਗੇ ਪਾਬੰਦੀਸ਼ੁਦਾ ਸੰਗਠਨਾਂ ਵਿਚਾਲੇ ਸਬੰਧ ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਭੜਕਾਊ ਬਿਆਨ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹੈ।
ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਕਿ ਜਿਵੇਂ ਕਿ ਅਸੀਂ ਸੁਰੱਖਿਆ ਪ੍ਰੀਸ਼ਦ ਵਿਚ ਵਾਰ-ਵਾਰ ਕਿਹਾ ਹੈ ਕਿ ਇਕ ਨੇੜਲੇ ਗੁਆਂਢੀ ਅਤੇ ਲੰਬੇ ਸਮੇਂ ਤੋਂ ਸਾਡੇ ਸਾਂਝੇਦਾਰ ਹੋਣ, ਅਫ਼ਗਾਨਿਸਤਾਨ ਦੇ ਲੋਕਾਂ ਨਾਲ ਸਾਡੇ ਮਜ਼ਬੂਤ ਇਤਿਹਾਸਕ ਅਤੇ ਸੱਭਿਅਕ ਸਬੰਧਾਂ ਦੇ ਮੱਦੇਨਜ਼ਰ ਅਫ਼ਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਦੀ ਵਾਪਸੀ ਯਕੀਨੀ ਬਣਾਉਣ ਸਬੰਧੀ ਭਾਰਤ ਦੇ ਸਿੱਧੇ ਹਿੱਤ ਜੁੜੇ ਹਨ।
ਕੰਬੋਜ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਤਵਾਦ ’ਤੇ 1988 ਪਾਬੰਦੀ ਕਮੇਟੀ ਦੀ ‘ਐਨਾਲਿਟੀਕਲ ਸਪੋਰਟ ਐਂਡ ਦਿ ਸੈਂਕਸ਼ੰਸ ਮਾਨੀਟਰਿੰਗ ਟੀਮ’ ਦੀ ਰਿਪੋਰਟ ਦੇ ਹਾਲੀਆ ਨਤੀਜੇ ਦੱਸਦੇ ਹਨ ਕਿ ਅਫਗਾਨਿਸਤਾਨ ਵਿਚ ਮੌਜੂਦਾ ਅਧਿਕਾਰੀਆਂ ਨੂੰ ਆਪਣੀ ਅੱਤਵਾਦ ਰੋਕੂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਹੋਰ ਜ਼ਿਆਦਾ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਮਹੀਨੇ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਚੀਨ ਕਰ ਰਿਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਆਈ. ਐੱਸ. ਆਈ. ਐੱਲ.-ਕੇ (ਇਸਲਾਮਿਕ ਸਟੇਟ-ਖੁਰਾਸਾਨ ਸੂਬੇ) ਦੀ ਮੌਜੂਦਗੀ ਅਤੇ ਹਮਲੇ ਕਰਨ ਦੀ ਉਨ੍ਹਾਂ ਦੀ ਤਾਕਤ ਵਿਚ ਬਹੁਤ ਵਾਧਾ ਹੋਇਆ ਹੈ। (ਕਥਿਤ ਤੌਰ ’ਤੇ ਅਫ਼ਗਾਨਿਸਤਾਨ ਸਥਿਤ) ਆਈ. ਐੱਸ. ਆਈ. ਐੱਲ.-ਕੇ ਹੋਰਨਾਂ ਦੇਸ਼ਾਂ ਲਈ ਵੀ ਅੱਤਵਾਦ ਸਬੰਧੀ ਖ਼ਤਰਾ ਪੈਦਾ ਕਰਦਾ ਹੈ। ਕੰਬੋਜ ਨੇ ਪ੍ਰੀਸ਼ਦ ਨੂੰ ਕਿਹਾ ਕਿ ਕਾਬੁਲ ਵਿਚ 18 ਜੂਨ ਨੂੰ ਗੁਰਦੁਆਰਾ ਸਾਹਿਬ ’ਤੇ ਹੋਇਆ ਹਮਲਾ ਅਤੇ 27 ਜੁਲਾਈ ਨੂੰ ਉਸੇ ਗੁਰਦੁਆਰੇ ਕੋਲ ਇਕ ਹੋਰ ਬੰਬ ਧਮਾਕਾ ਹੋਣ ਸਮੇਤ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ’ਤੇ ਲਗਾਤਾਰ ਹੋ ਰਹੇ ਹਮਲੇ ‘ਬੇਹੱਦ ਚਿੰਤਾਜਨਕ’ ਹਨ।
ਅਮਰੀਕਾ : ਕਾਰਜੈਕਰ ਨੇ ਗ਼ਲਤੀ ਨਾਲ ਆਪਣੇ ਸਾਥੀ ਨੂੰ ਮਾਰੀ ਗੋਲੀ
NEXT STORY