ਬੇਰੂਤ : ਫਲਸਤੀਨੀ ਇਸਲਾਮਿਕ ਜਿਹਾਦ ਲਹਿਰ ਦੇ ਫੌਜੀ ਵਿੰਗ ਅਲ-ਕੁਦਸ ਬ੍ਰਿਗੇਡ ਦਾ ਇਕ ਮੈਂਬਰ ਬੁੱਧਵਾਰ ਨੂੰ ਦੱਖਣੀ ਲੇਬਨਾਨੀ ਪਿੰਡ 'ਤੇ ਇਜ਼ਰਾਈਲੀ ਹਵਾਈ ਹਮਲੇ ਵਿਚ ਮਾਰਿਆ ਗਿਆ। ਫੌਜੀ ਸੂਤਰਾਂ ਨੇ ਦੱਸਿਆ ਕਿ ਇਕ ਇਜ਼ਰਾਈਲੀ ਲੜਾਕੂ ਜਹਾਜ਼ ਨੇ ਬਲਿਦਾ ਪਿੰਡ 'ਚ ਇਕ ਘਰ 'ਤੇ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀਆਂ ਦੋ ਮਿਜ਼ਾਈਲਾਂ ਦਾਗੀਆਂ, ਜਿਸ 'ਚ ਬ੍ਰਿਗੇਡ ਦੇ ਇਕ ਮੈਂਬਰ ਦੀ ਮੌਤ ਹੋ ਗਈ।
ਇਸ ਦੌਰਾਨ, ਅਲ-ਕੁਦਸ ਬ੍ਰਿਗੇਡਜ਼ ਨੇ ਇੱਕ ਬਿਆਨ ਜਾਰੀ ਕਰਕੇ ਆਪਣੇ ਮੈਂਬਰ, ਮੁਹੰਮਦ ਅਬਦੁੱਲਾ ਅਲ-ਅਬਦੁੱਲਾ ਵਜੋਂ ਪਛਾਣ ਕੀਤੀ, ਲਈ ਸੰਵੇਦਨਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਲੜਾਈ ਦੇ ਫਰਜ਼ ਨਿਭਾਉਂਦੇ ਹੋਏ ਦੱਖਣੀ ਲੇਬਨਾਨ ਵਿੱਚ ਮਾਰਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੇ ਦੱਖਣੀ ਲੇਬਨਾਨ ਦੇ ਅਦੀਸੇਹ ਅਤੇ ਚੀਹੀਨ ਨਗਰਪਾਲਿਕਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਵੀ ਕੀਤੇ। ਇਸ ਤੋਂ ਇਲਾਵਾ, ਇਜ਼ਰਾਈਲੀ ਤੋਪਖਾਨੇ ਨੇ ਪੱਛਮੀ ਸੈਕਟਰ ਵਿਚ ਅਲ-ਲਾਬੂਨੇਹ ਖੇਤਰ ਤੇ ਪੂਰਬੀ ਸੈਕਟਰ ਵਿਚ ਤੰਬੂਆਂ 'ਤੇ ਗੋਲਾਬਾਰੀ ਕੀਤੀ। 8 ਅਕਤੂਬਰ, 2023 ਨੂੰ, ਲੇਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਗਿਆ ਕਿਉਂਕਿ ਹਿਜ਼ਬੁੱਲਾ ਨੇ ਇਕ ਦਿਨ ਪਹਿਲਾਂ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਇਕਮੁੱਠਤਾ ਵਜੋਂ ਇਜ਼ਰਾਈਲ ਵੱਲ ਰਾਕੇਟ ਦਾਗੇ।
ਲੇਬਨਾਨ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਮੰਗਲਵਾਰ ਨੂੰ ਇਜ਼ਰਾਈਲ ਦੁਆਰਾ ਕਥਿਤ ਤੌਰ 'ਤੇ ਕੀਤੇ ਗਏ ਘਾਤਕ ਧਮਾਕਿਆਂ ਵਿੱਚ 9 ਲੋਕਾਂ ਦੀ ਮੌਤ ਅਤੇ 2,800 ਤੋਂ ਵੱਧ ਹੋਰ ਜ਼ਖਮੀ ਹੋ ਗਏ। ਧਮਾਕਿਆਂ ਤੋਂ ਬਾਅਦ ਹਿਜ਼ਬੁੱਲਾ ਨੇ ਐਲਾਨ ਕੀਤਾ ਕਿ ਉਸ ਲੇਬਨਾਨ ਤੇ ਉਸ ਦੇ ਲੋਕਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸਨੇ ਅਪਰਾਧਿਕ ਹਮਲੇ ਲਈ ਇਜ਼ਰਾਈਲ ਨੂੰ ਦੋਸ਼ੀ ਠਹਿਰਾਇਆ ਅਤੇ ਬਦਲਾ ਲੈਣ ਦੀ ਸਹੁੰ ਖਾਧੀ।
ਓਡੀਸ਼ਾ : ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਪ੍ਰੋਫੈਸਰ ਨੂੰ ਕੀਤਾ ਸਸਪੈਂਡ
NEXT STORY