ਲੰਡਨ- ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਇਸਲਾਮਿਕ ਸਟੇਟ ਨੇ ਆਪਣੇ ਇਕ ਬਿਆਨ ਵਿਚ ਕਿਹਾ ਹੈ ਕਿ ਖੁਦਾ ਨੇ ਅੱਤਵਾਦੀਆਂ ਦੇ ਦੁਸ਼ਮਣਾਂ ਨੂੰ ਮਾਰਨ ਲਈ ਧਰਤੀ 'ਤੇ ਕੋਰੋਨਾ ਵਾਇਰਸ ਨੂੰ ਭੇਜਿਆ ਹੈ। ਅੱਤਵਾਦੀ ਸੰਗਠਨ ਨੇ ਕੋਰੋਨਾ ਦੀ ਬੀਮਾਰੀ ਨੂੰ ਖੁਦਾ ਦੀ ਸਜ਼ਾ ਦੱਸਿਆ ਹੈ।
ਡੇਲੀ ਸਟਾਰ ਦੀ ਇਕ ਰਿਪੋਰਟ ਮੁਤਾਬਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਕ ਸੋਸ਼ਲ ਮੀਡੀਆ ਅਕਾਊਂਟ ਤੋਂ ਅੱਤਵਾਦੀ ਸੰਗਠਨ ਨੇ ਇਸ ਬਾਰੇ ਇਕ ਵੀਡੀਓ ਅਪਲੋਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਆਬੂ ਹਮਜ਼ਾ ਅਲ ਕੁਰੈਸ਼ੀ ਵਲੋਂ ਅਪਲੋਡ ਕੀਤੀ ਗਈ ਹੈ। ਅਬੂ ਹਮਜ਼ਾ ਖੁਦ ਨੂੰ ਇਸਲਾਮਿਕ ਸਟੇਟ ਦਾ ਬੁਲਾਰਾ ਦੱਸਦਾ ਹੈ।
ਇਸਲਾਮਿਕ ਸਟੇਟ ਨੇ ਕੋਰੋਨਾ ਦੇ ਕਹਿਰ 'ਤੇ ਜਤਾਈ ਖੁਸ਼ੀ
ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ 33 ਮਿੰਟ ਦਾ ਇਕ ਵੀਡੀਓ ਅਪਲੋਡ ਕੀਤਾ ਗਿਆ। ਵੀਡੀਓ ਨੂੰ ਨਾਂ ਦਿੱਤਾ ਗਿਆ ਹੈ- ਹਮਲਾਵਰ ਜਾਣ ਸਕਣਗੇ ਕਿ ਆਖਿਰ ਕੌਣ ਜਿੱਤੇਗਾ। ਅਲ ਕੁਰੈਸ਼ੀ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਖੁਦਾ ਨੇ ਤੁਹਾਡੀ ਇੱਛਾ ਨਾਲ ਤਾਨਾਸ਼ਾਹਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦੇਣ ਦਾ ਫੈਸਲਾ ਲਿਆ ਹੈ, ਜਿਸ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਡੇ ਲਈ ਖੁਦਾ ਦੇ ਸਜ਼ਾ ਦੇ ਫੈਸਲੇ ਤੋਂ ਖੁਸ਼ ਹਾਂ।
ਇਸਲਾਮਿਕ ਸਟੇਟ ਵਲੋਂ ਇਹ ਤੀਜੀ ਰਿਕਾਰਡਿੰਗ ਹੈ, ਜੋ ਅਬੂ ਇਬਰਾਹੀਮ ਅਲ ਕੁਰੈਸ਼ੀ ਨੇ ਨਵਾਂ ਚੀਫ ਬਣਨ ਤੋਂ ਬਾਅਦ ਰਿਲੀਜ਼ ਕੀਤੀ ਹੈ। ਅਬੂ ਇਬਰਾਹੀਮ ਨੂੰ ਪਿਛਲੇ ਸਾਲ ਇਸਲਾਮਿਕ ਸਟੇਟ ਦੇ ਸਾਬਕਾ ਚੀਫ ਬਕਰ ਅਲ ਬਗਦਾਦੀ ਦੇ ਮਾਰੇ ਜਾਣ ਤੋਂ ਬਾਅਦ ਨਵਾਂ ਚੀਫ ਬਣਾਇਆ ਗਿਆ ਹੈ। ਸੀਰੀਆ ਵਿਚ ਅਮਰੀਕੀ ਸਪੈਸ਼ਲ ਫੋਰਸਾਂ ਨੇ ਅਬੂ ਬਕਰ ਅਲ ਬਗਦਾਦੀ ਨੂੰ ਢੇਰ ਕਰ ਦਿੱਤਾ ਸੀ।
ਸਿੰਗਾਪੁਰ ਕੋਰੋਨਾਵਾਇਰਸ ਦੇ ਘੱਟ ਪ੍ਰਕੋਪ ਵਾਲੇ ਦੇਸ਼ਾਂ ਤੱਕ ਸ਼ੁਰੂ ਕਰਨਾ ਚਾਹੁੰਦੇ ਸੀਮਤ ਯਾਤਰਾ
NEXT STORY