ਇਸਲਾਮਾਬਾਦ (ਬਿਊਰੋ)- ਇਸਲਾਮਿਕ ਸਟੇਟ (ਆਈ.ਐੱਸ) ਅੱਤਵਾਦੀ ਸਮੂਹ ਨੇ ਅਫਗਾਨਿਸਤਾਨ 'ਚ ਇੱਕ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ 'ਚ ਉੱਤਰੀ ਬਲਖ ਸੂਬੇ ਦੇ ਗਵਰਨਰ ਅਤੇ ਦੋ ਹੋਰ ਲੋਕ ਮਾਰੇ ਗਏ ਸਨ। ਸਥਾਨਕ ਪੁਲਸ ਦੇ ਬੁਲਾਰੇ ਮੁਹੰਮਦ ਆਸਿਫ ਵਜ਼ੀਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ 'ਚ ਵੀਰਵਾਰ ਨੂੰ ਹੋਏ ਹਮਲੇ 'ਚ ਗਵਰਨਰ ਦਾਊਦ ਮੁਜਮਲ ਸਮੇਤ ਤਿੰਨ ਲੋਕ ਮਾਰੇ ਗਏ ਸਨ ਅਤੇ ਚਾਰ ਹੋਰ ਜ਼ਖ਼ਮੀ ਹੋਏ ਸਨ।
ਇਹ ਵੀ ਪੜ੍ਹੋ- ਪੰਜਾਬ ਬਜਟ 2023: ਸੂਬੇ 'ਚ ਨਿਵੇਸ਼ ਲਈ ਜਾਣੋ ਕੀ ਹੈ ਸਰਕਾਰ ਦੀ ਯੋਜਨਾ
ਇਸਲਾਮਿਕ ਸਟੇਟ ਨੇ ਵੀਰਵਾਰ ਦੇਰ ਰਾਤ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਹਮਲਾਵਰ ਦਾ ਨਾਂ ਅਬਦੁਲ ਹੱਕ ਅਲ-ਖੁਰਾਸਾਨੀ ਦੱਸਿਆ। ਇਸ ਅੱਤਵਾਦੀ ਸਮੂਹ ਨੇ ਅਗਸਤ 2021 'ਚ ਤਾਲਿਬਾਨ ਦੇ ਮੁੜ ਸੱਤਾ 'ਚ ਆਉਣ ਤੋਂ ਬਾਅਦ ਅਫਗਾਨਿਸਤਾਨ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਦੇ ਗਸ਼ਤ ਅਤੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਮੈਂਬਰ ਇਸ ਦੇ ਨਿਸ਼ਾਨੇ 'ਤੇ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਬਜਟ 2023: ਟਰਾਂਸਪੋਰਟ ਅਤੇ ਮਾਈਨਿੰਗ ਖੇਤਰ 'ਚ ਪੰਜਾਬ ਸਰਕਾਰ ਦਾ ਵੱਡਾ ਐਲਾਨ
ਹਾਲ ਹੀ ਦੇ ਮਹੀਨਿਆਂ 'ਚ ਤਾਲਿਬਾਨ ਨੇ ਆਈ.ਐੱਸ 'ਤੇ ਕਾਬੂ ਪਾਇਆ ਹੈ। ਪਿਛਲੇ ਮਹੀਨੇ ਸੁਰੱਖਿਆ ਬਲਾਂ ਦੇ ਅਪਰੇਸ਼ਨਾਂ 'ਚ ਆਈ.ਐੱਸ ਦੇ ਕੁਝ ਮੈਂਬਰ ਮਾਰੇ ਗਏ ਹਨ। ਤਾਲਿਬਾਨ ਸਰਕਾਰ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਬਲਾਂ ਨੇ ਛਾਪੇਮਾਰੀ ਦੌਰਾਨ ਹਮਲਿਆਂ ਦੀ ਯੋਜਨਾ ਬਣਾ ਰਹੇ ਵਿਦੇਸ਼ੀ ਨਾਗਰਿਕਾਂ ਸਮੇਤ ਆਈ.ਐੱਸ ਮੈਂਬਰਾਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਬਾਰੇ INCB ਨੇ ਕੀਤੇ ਮਹੱਤਵਪੂਰਨ ਖੁਲਾਸੇ
NEXT STORY