ਇੰਟਰਨੈਸ਼ਨਲ ਡੈਸਕ - ਇਸਲਾਮਿਕ ਸਟੇਟ ਸਮੂਹ ਨੇ ਸ਼ਨੀਵਾਰ ਨੂੰ ਪੱਛਮੀ ਜਰਮਨ ਸ਼ਹਿਰ ਸੋਲਿੰਗੇਨ ਵਿੱਚ ਚਾਕੂ ਨਾਲ ਕੀਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸ਼ੁੱਕਰਵਾਰ ਨੂੰ ਹੋਏ ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅੱਤਵਾਦੀ ਸਮੂਹ ਨੇ ਆਪਣੇ ਟੈਲੀਗ੍ਰਾਮ ਅਕਾਉਂਟ 'ਤੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲਾ ਉਸ ਦੇ ਇਕ ਮੈਂਬਰ ਦੁਆਰਾ "ਫਲਸਤੀਨ ਅਤੇ ਹਰ ਜਗ੍ਹਾ ਮੁਸਲਮਾਨਾਂ ਦਾ ਬਦਲਾ ਲੈਣ ਲਈ" ਕੀਤਾ ਗਿਆ ਸੀ। ਹਾਲਾਂਕਿ ਦਾਅਵੇ ਵਿੱਚ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਜਿਸ ਨਾਲ ਇਹ ਸਪੱਸ਼ਟ ਹੋ ਸਕੇ ਕਿ ਹਮਲਾਵਰ ਅਤੇ ਇਸਲਾਮਿਕ ਸਟੇਟ ਵਿਚਕਾਰ ਕਿੰਨਾ ਨਜ਼ਦੀਕੀ ਸਬੰਧ ਸੀ।
ਦੱਸ ਦਈਏ ਕਿ ਜਰਮਨੀ ਵਿੱਚ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੋਲਿੰਗੇਨ ਦੇ ਇੱਕ ਮਾਰਕੀਟ ਚੌਕ, ਫਰੋਨਹੌਫ ਵਿੱਚ 650ਵੀਂ ਵਰ੍ਹੇਗੰਢ ਨੂੰ ਮਨਾਉਣ ਵਾਲੇ ਇੱਕ ਤਿਉਹਾਰ ਦੇ ਹਿੱਸੇ ਵਜੋਂ ਲਾਈਵ ਬੈਂਡ ਵਜਾ ਰਹੇ ਸਨ, ਇਸ ਦੌਰਾਨ ਇੱਕ ਵਿਅਕਤੀ ਨੇ ਚਾਕੂ ਨਾਲ ਕੀਤੇ ਹਮਲੇ ਵਿੱਚ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ ਅੱਠ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਕਿਹਾ ਕਿ ਉਹ ਹਮਲਾਵਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ 15 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਜਾਂਚ ਕਰ ਰਹੇ ਹਨ ਕਿ ਕੀ ਇਹ ਵਿਅਕਤੀ ਹਮਲਾਵਰ ਨਾਲ ਜੁੜਿਆ ਹੈ ਜਾਂ ਨਹੀਂ।
ਸਰੀ 'ਚ ਰੇਕੀ ਸਬੰਧੀ ਸ਼ੋਅ 26 ਅਗਸਤ ਨੂੰ, ਤਿਆਰੀਆਂ ਮੁਕੰਮਲ
NEXT STORY