ਲੰਡਨ— ਬਹੁਤ ਸਾਰੇ ਲੋਕ ਸ਼ਾਂਤ ਮਾਹੌਲ ਅਤੇ ਕੁਦਰਤ ਦੀ ਗੋਦ 'ਚ ਰਹਿਣ ਲਈ ਸਮੁੰਦਰੀ ਟਾਪੂਆਂ ਵੱਲ ਜਾਂਦੇ ਹਨ ਪਰ ਜੇਕਰ ਉਨ੍ਹਾਂ ਨੂੰ ਉਸੇ ਟਾਪੂ ਉੱਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲ ਜਾਵੇ ਤਾਂ ਉਨਾਂ ਦੀ ਖੁਸ਼ੀ ਕਈ ਗੁਣਾ ਵੱਧ ਜਾਵੇਗੀ । ਅਜਿਹਾ ਹੀ ਇੱਕ ਮੌਕਾ ਵੇਲਸ ਵਿੱਚ ਮਿਲ ਰਿਹਾ ਹੈ ।
ਉੱਥੇ ਦੇ ਵਾਈਐੱਨਵਾਈਐੱਸ ਫੇਲਾਗ ਆਇਲੈਂਡ ਦਾ ਪੰਜ ਏਕੜ ਦਾ ਹਿੱਸਾ ਸੱਤ ਲੱਖ ਪੌਂਡ ਭਾਵ 6.04 ਕਰੋੜ ਰੁਪਏ ਵਿੱਚ ਵਿਕ ਰਿਹਾ ਹੈ। ਇੰਨਾ ਹੀ ਨਹੀਂ ਇਸ 'ਚ ਪੰਜ ਬੇਡਰੂਮ ਦਾ ਇੱਕ ਘਰ ਵੀ ਬਣਿਆ ਹੈ, ਜਿਸ ਵਿੱਚ ਸਾਰੀਆਂ ਸੁਖ-ਸੁਵਿਧਾਵਾਂ ਹਨ । ਦਰਅਸਲ ਇੱਥੇ ਰਹਿਣ ਵਾਲੇ ਪਰਿਵਾਰ ਦਾ ਐਗਰੀਮੈਂਟ ਖਤਮ ਹੋ ਗਿਆ ਹੈ, ਇਸ ਲਈ ਟਰੱਸਟ ਇਸ ਨੂੰ ਵੇਚ ਰਿਹਾ ਹੈ । ਇਸ ਟਾਪੂ ਤੋਂ ਬਾਜ਼ਾਰ ਸਿਰਫ ਦਸ ਮਿੰਟ ਦੀ ਦੂਰੀ ਉੱਤੇ ਹੈ । ਇਸ ਲਈ ਇਸ ਨੂੰ ਖਰੀਦਣ ਵਾਲਿਆਂ ਦੀ ਭੀੜ ਜਿਹੀ ਲੱਗ ਗਈ ਹੈ ।
ਦੋ ਦੋਸਤਾਂ ਨੇ ਮੰਦਰ ਦੇ ਬਾਹਰ ਖਿੱਚੀ ਅਸ਼ਲੀਲ ਤਸਵੀਰ, ਹੋ ਸਕਦੀ ਹੈ 7 ਸਾਲ ਦੀ ਸਜ਼ਾ
NEXT STORY