ਤੇਲ ਅਵੀਵ : ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਕੌਮਾਂਤਰੀ ਪੱਧਰ ’ਤੇ ਪ੍ਰਸਾਰਿਤ ਸਮਾਚਾਰ ਸੰਮੇਲਨ ’ਚ ਫਿਰ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਨੂੰ ਹਮਾਸ ’ਤੇ ਫੈਸਲਾਕੁੰਨ ਜਿੱਤ ਦਾ ਅਹਿਸਾਸ ਨਹੀਂ ਹੋ ਜਾਂਦਾ, ਉਦੋਂ ਤੱਕ ਹਮਲੇ ਜਾਰੀ ਰਹਿਣਗੇ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਜ਼ਰਾਈਲ ਈਰਾਨ ’ਤੇ ਨਹੀਂ ਸਗੋਂ ਈਰਾਨ ਦੇ ਪਾਲੇ ਹੋਏ ਸੰਗਠਨਾਂ ’ਤੇ ਹਮਲਾ ਕਿਉਂ ਕਰ ਰਿਹਾ ਹੈ ਤਾਂ ਨੇਤਨਯਾਹੂ ਨੇ ਜਵਾਬ ਦਿੱਤਾ- ‘ਤੁਹਾਨੂੰ ਕਿਸ ਨੇ ਦੱਸਿਆ ਕਿ ਅਸੀਂ ਈਰਾਨ ’ਤੇ ਹਮਲਾ ਨਹੀਂ ਕਰ ਰਹੇ ਹਾਂ?'
ਇਹ ਖ਼ਬਰ ਵੀ ਪੜ੍ਹੋ - ਜੰਨਤ ਜ਼ੁਬੈਰ ਦਾ ਬਲੈਕ ਸਾੜ੍ਹੀ 'ਚ ਐਥਨਿਕ ਲੁੱਕ, ਪਲਾਂ 'ਚ ਵਾਇਰਲ ਹੋ ਗਈਆਂ ਤਸਵੀਰਾਂ
ਨੇਤਨਯਾਹੂ ਨੇ ਹਾਲ ਹੀ ’ਚ ਅਮਰੀਕਾ ਨੂੰ ਕਿਹਾ ਸੀ ਕਿ ਉਹ ਯੁੱਧ ਤੋਂ ਬਾਅਦ ਦੇ ਕਿਸੇ ਵੀ ਦ੍ਰਿਸ਼ ’ਚ ਫਿਲਸਤੀਨੀ ਰਾਜ ਦੀ ਸਥਾਪਨਾ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਭਵਿੱਖ ਦੀ ਵਿਵਸਥਾ ’ਚ...ਇਜ਼ਰਾਈਲ ਨੂੰ ਜਾਰਡਨ ਨਦੀ ਦੇ ਪੱਛਮ ਦੇ ਸਾਰੇ ਇਲਾਕਿਆਂ ’ਤੇ ਸੁਰੱਖਿਆ ਕੰਟਰੋਲ ਦੀ ਲੋੜ। ਇਹ ਪ੍ਰਭੂਸੱਤਾ ਦੇ ਵਿਚਾਰ ਨਾਲ ਟਕਰਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਮਿੱਤਰਾਂ ਨੂੰ ‘ਨਾਂਹ’ ਕਹਿਣ ਦੇ ਯੋਗ ਹੋਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ
NEXT STORY