ਬੇਰੂਤ(ਭਾਸ਼ਾ)— ਇਜ਼ਰਾਇਲ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨੇੜਲੇ ਇਲਾਕਿਆਂ ਵਿਚ ਬੰਬਾਰੀ ਕੀਤੀ ਹੈ। ਉਕਤ ਜਾਣਕਾਰੀ ਸੀਰੀਆ ਦੇ ਮਾਮਲਿਆ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦਿੱਤੀ ਹੈ। ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਦੇ ਨਿਦੇਸ਼ਕ ਰਮੀ ਅਬਦੁੱਲ ਰਹਿਮਾਨੀ ਨੇ ਦੱਸਿਆ ਕਿ ਇਜ਼ਰਾਇਲ ਦੇ ਜਹਾਜ਼ਾਂ ਨੇ ਦਮਿਸ਼ਕ ਨੇੜੇ ਜਮਰਾਇਆ ਖੇਤਰ ਵਿਚ ਇਕ ਵਿਗਿਆਨਕ ਖੋਜ ਕੇਂਦਰ ਅਤੇ ਗੋਦਾਮਾਂ ਸਮੇਤ ਹੋਰ ਜਗ੍ਹਾਵਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਗੋਦਾਮਾਂ ਵਿਚ ਪ੍ਰਸ਼ਾਸਨ ਅਤੇ ਇਸ ਦੇ ਸਹਿਯੋਗੀਆਂ ਨੇ ਹਥਿਆਰ ਅਤੇ ਗੋਲਾ-ਬਾਰੂਦ ਰੱਖੇ ਸਨ। ਸਹੀ ਟੀਚੇ ਦੀ ਤੁਰੰਤ ਪਛਾਣ ਨਹੀਂ ਕੀਤੀ ਜਾ ਸਕੀ ਹੈ। ਰਾਜਧਾਨੀ ਵਿਚ ਮੌਜੂਦ ਪੱਤਰਕਾਰਾਂ ਨੇ ਵੀ ਧਮਾਕੇ ਦੀਆਂ ਜ਼ੋਰਦਾਰ ਆਵਾਜ਼ਾਂ ਸੁਣੀਆਂ। ਸੀਰੀਆ ਦੇ ਸਰਕਾਰੀ ਮੀਡੀਆ ਨੇ ਦੱਸਿਆ, 'ਦਮਿਸ਼ਕ ਸੂਬੇ ਵਿਚ ਇਕ ਇਜ਼ਰਾਇਲੀ ਮਿਸਾਇਲ ਹਮਲੇ ਨੇ ਸਾਡੇ ਹਵਾਈ ਹਮਲੇ ਨੂੰ ਰੋਕ ਦਿੱਤਾ ਅਤੇ ਸਾਡੇ 3 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।'
ਭਾਰਤੀ-ਕੈਨੇਡੀਅਨ ਨੇ ਨਾਬਾਲਗ ਕੁੜੀ ਨਾਲ ਕੀਤੀਆਂ ਗਲਤ ਹਰਕਤਾਂ, ਮਿਲੀ ਸਜ਼ਾ
NEXT STORY