ਗਾਜਾ ਪੱਟੀ(ਏਜੰਸੀ)— ਗਾਜ਼ਾ ਪੱਟੀ 'ਚ ਇਜ਼ਰਾਇਲ ਦੀ ਫੌਜ ਦੀ ਇਕ ਮੁਹਿੰਮ ਦੌਰਾਨ ਸੋਮਵਾਰ ਨੂੰ ਦੋਹਾਂ ਪਾਸਿਓਂ ਗੋਲੀਬਾਰੀ ਹੋਈ। ਫਿਲਸਤੀਨੀ ਅਧਿਕਾਰੀਆਂ ਨੇ ਇਸ 'ਚ 6 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ 'ਚ ਹਮਾਸ ਦੇ ਹਥਿਆਰਬੰਦ ਵਿੰਗ ਦਾ ਇਕ ਸਥਾਨਕ ਕਮਾਂਡਰ ਵੀ ਸ਼ਾਮਲ ਹੈ। ਇਜ਼ਰਾਇਲੀ ਫੌਜ ਨੇ ਇਕ ਬਿਆਨ 'ਚ ਕਿਹਾ,''ਗਾਜ਼ਾ ਪੱਟੀ 'ਚ ਇਜ਼ਰਾਇਲ ਫੌਜ ਦੀ ਇਕ ਮੁਹਿੰਮ ਦੌਰਾਨ ਸੋਮਵਾਰ ਨੂੰ ਦੋਹਾਂ ਪਾਸਿਓਂ ਗੋਲੀਬਾਰੀ ਹੋਈ।
ਫਿਲਸਤੀਨੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਝੜਪ ਦੱਖਣੀ ਗਾਜ਼ਾ ਪੱਟੀ 'ਚ ਖਾਨ ਯੂਨਿਸ ਦੇ ਪੂਰਬੀ ਇਲਾਕੇ 'ਚ ਹੋਈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲ-ਕੁਰਦ ਨੇ ਦੱਸਿਆ ਕਿ 6 ਫਿਲਸਤੀਨੀ ਮਾਰੇ ਗਏ ਹਨ। ਇਕ ਸਥਾਨਕ ਹਸਪਤਾਲ ਨੇ ਦੱਸਿਆ ਕਿ ਮਰਨ ਵਲਿਆਂ 'ਚ ਹਮਾਸ ਦੇ ਹਥਿਆਰਬੰਦ ਵਿੰਗ ਦਾ ਇਕ ਸਥਾਨਕ ਕਮਾਂਡਰ ਵੀ ਸੀ। ਸੰਘਰਸ਼ ਮਗਰੋਂ ਇਜ਼ਰਾਇਲ 'ਚ ਸਾਈਰਨ ਵੱਜਣ ਦੀ ਸੂਚਨਾ ਮਿਲੀ, ਜੋ ਗਾਜ਼ਾ ਪੱਟੀ ਤੋਂ ਹੋਏ ਸ਼ੱਕੀ ਰਾਕੇਟ ਹਮਲੇ ਦੇ ਸੰਕੇਤ ਹਨ। ਇਜ਼ਰਾਇਲੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਮੁਹਿੰਮ 'ਚ ਸ਼ਾਮਲ ਸਾਰੇ ਇਜ਼ਰਾਇਲੀ ਫੌਜੀ ਦੇਸ਼ ਵਾਪਸ ਚਲੇ ਗਏ ਹਨ।
ਪੱਤਰਕਾਰ ਦੀ ਮੌਤ ਦੇ ਮਾਮਲੇ 'ਚ ਸਾਊਦੀ ਪ੍ਰਿੰਸ 'ਤੇ ਅਮਰੀਕਾ ਦਾ ਦਬਾਅ
NEXT STORY