ਇੰਟਰਨੈਸ਼ਨਲ ਡੈਸਕ- ਇਜ਼ਰਾਈਲੀ ਫੌਜ ਨੇ ਭੁੱਖਮਰੀ ਕੰਢੇ ’ਤੇ ਪਹਿਲਾਂ ਹੀ ਪਹੁੰਚ ਚੁੱਕੇ ਗਾਜ਼ਾ ਸ਼ਹਿਰ ਵਿਚ ਫਲਸਤੀਨੀਆਂ ਨੂੰ ਸ਼ਨੀਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸ਼ਹਿਰ ਖਾਲੀ ਕਰ ਕੇ ਦੱਖਣ ਸਥਿਤ ਮਨੁੱਖੀ ਖੇਤਰ ਵਿਚ ਚਲੇ ਜਾਣ।
ਇਹ ਨਿਰਦੇਸ਼ ਉਦੋਂ ਆਇਆ ਹੈ ਜਦੋਂ ਇਜ਼ਰਾਈਲ ਇਸ ਖੇਤਰ ’ਤੇ ਕਬਜ਼ਾ ਕਰਨ ਲਈ ਆਪਣੀ ਮੁਹਿੰਮ ਦਾ ਵਿਸਥਾਰ ਕਰ ਰਿਹਾ ਹੈ, ਜੋ ਕਿ ਉੱਚੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਸ਼ਹਿਰ ਦੇ ਕੁਝ ਹਿੱਸੇ, ਜਿਨ੍ਹਾਂ ਦੀ ਆਬਾਦੀ ਲੱਗਭਗ 10 ਲੱਖ ਹੈ, ਪਹਿਲਾਂ ਹੀ ‘ਰੈੱਡ ਜ਼ੋਨ’ ਮੰਨੇ ਜਾਂਦੇ ਹਨ, ਜਿੱਥੇ ਸੰਭਾਵਿਤ ਹਮਲੇ ਤੋਂ ਪਹਿਲਾਂ ਲੋਕਾਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਸਹਾਇਤਾ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਸ਼ਹਿਰ ਤੋਂ ਲੋਕਾਂ ਦਾ ਵੱਡੇ ਪੱਧਰ ’ਤੇ ਕੱਢਣ ਨਾਲ ਮਨੁੱਖੀ ਸੰਕਟ ਦੀ ਸਥਿਤੀ ਹੋਰ ਵਿਗੜ ਸਕਦੀ ਹੈ। ਭੋਜਨ ਸੰਕਟ ਦੇ ਮੱਦੇਨਜ਼ਰ, ਦੁਨੀਆ ਦੇ ਪ੍ਰਮੁੱਖ ਸੰਗਠਨ ਨੇ ਸ਼ਹਿਰ ਨੂੰ ਅਕਾਲ ਪ੍ਰਭਾਵਿਤ ਸ਼ਹਿਰ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੂਸ ਨੇ ਯੂਕ੍ਰੇਨ ’ਤੇ ਦਾਗੇ 1300 ਤੋਂ ਜ਼ਿਆਦਾ ਡਰੋਨ
NEXT STORY