ਗਾਜ਼ਾ (ਏਜੰਸੀਆਂ)- ਇਜ਼ਰਾਈਲ ਅਤੇ ਹਮਾਸ ਵਿਚਾਲੇ ਗਾਜ਼ਾ ਵਿਚ 4 ਦਿਨ ਦੀ ਜੰਗਬੰਦੀ ਅਤੇ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੇ ਬਦਲੇ ਇਜ਼ਰਾਈਲ ਦੀਆਂ ਜੇਲਾਂ ਵਿਚ ਬੰਦ ਫਿਲਸਤੀਨ ਦੇ ਨਾਗਰਿਕਾਂ ਨੂੰ ਰਿਹਾਅ ਕਰਾਉਣ ਸਬੰਧੀ ਸਮਝੌਤੇ ’ਚ ਆਖਰੀ ਸਮੇਂ ਵਿਚ ਰੁਕਾਵਟ ਪੈ ਗਈ ਲਗਦੀ ਹੈ।
ਇਜ਼ਰਾਈਲ ਦੇ ਇਕ ਸੀਨੀਅਰ ਅਧਿਕਾਰੀ ਨੇ ਐਲਾਨ ਕੀਤਾ ਕਿ ਇਹ ਸਮਝੌਤਾ ਸ਼ੁੱਕਰਵਾਰ ਤੋਂ ਪਹਿਲਾਂ ਪ੍ਰਭਾਵੀ ਨਹੀਂ ਹੋਵੇਗਾ। ਮੂਲ ਤੌਰ ’ਤੇ ਵੀਰਵਾਰ ਨੂੰ ਇਸਦੇ ਲਾਗੂ ਹੋਣ ਦਾ ਐਲਾਨ ਕੀਤਾ ਗਿਆ ਸੀ। ਇਸ ਕੂਟਨੀਤਕ ਸਫਲਤਾ ਨਾਲ ਗਾਜ਼ਾ ਵਿਚ 23 ਲੱਖ ਫਿਲਸਤੀਨੀਆਂ ਲਈ ਕੁਝ ਰਾਹਤ ਦਿਖਾਈ ਦੇ ਰਹੀ ਹੈ ਜਿਨ੍ਹਾਂ ਨੇ ਹਫਤਿਆਂ ਤੱਕ ਇਜ਼ਰਾਈਲੀ ਬੰਬਾਰੀ ਝੱਲੀ ਹੈ, ਨਾਲ ਹੀ ਇਜ਼ਰਾਈਲ ਵਿਚ ਉਨ੍ਹਾਂ ਪਰਿਵਾਰਾਂ ਲਈ ਰਾਹਤ ਭਰੀ ਖ਼ਬਰ ਹੈ ਜੋ 7 ਅਕਤੂਬਰ ਦੇ ਹਮਾਸ ਦੇ ਹਮਲੇ ਵਿਚ ਬੰਦੀ ਬਣਾਏ ਗਏ ਆਪਣੇ ਅਜ਼ੀਜ਼ਾਂ ਦੀ ਕਿਸਮਤ ਨੂੰ ਲੈ ਕੇ ਡਰੇ ਹੋਏ ਹਨ। ਕਤਰ ਦੇ ਨਾਲ ਅਮਰੀਕਾ ਅਤੇ ਮਿਸਰ ਨੇ ਵੀ ਜੰਗਬੰਦੀ ਸਮਜੌਤੇ ’ਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ- 38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ
ਦੂਜੇ ਪਾਸੇ, ਇਸ ਜੰਗ ਨਾਲ ਪੂਰੇ ਪੱਛਮੀ ਏਸ਼ੀਆ ਵਿਚ ਤਨਾਅ ਫੈਲਣ ਦਾ ਖਦਸ਼ਾ ਹੈ। ਉੱਤਰ ਇਜ਼ਰਾਈਲ ਵਿਚ ਵੀਰਵਾਰ ਨੂੰ ਸਾਇਰਨ ਵੱਜਣ ਲੱਗੇ ਜਿਥੇ ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਦੱਖਣੀ ਲੇਬਨਾਨ ਤੋਂ 48 ਕਤਯੂਸ਼ਾ ਰਾਕਟ ਦਾਗੇ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਇਕ ਹਮਲੇ ’ਚ ਹਿਜ਼ਬੁੱਲਾ ਲੜਾਕੇ ਮਾਰੇ ਗਏ ਸਨ ਜਿਨ੍ਹਾਂ ਵਿਚ ਸਮੂਹ ਦੇ ਸੰਸਦੀ ਬਲਾਕ ਦੇ ਮੁਖੀ ਦਾ ਬੇਟਾ ਸ਼ਾਮਲ ਸੀ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਹ ਹਮਲੇ ਦੇ ਸਰੋਤਾਂ ’ਤੇ ਹੀ ਨਿਸ਼ਾਨਾ ਲਗਾ ਰਹੀ ਹੈ।
ਇਜ਼ਰਾਈਲੀ ਫੌਜ ਨੇ ਉੱਤਰੀ ਗਾਜ਼ਾ ਦੇ ਜ਼ਿਆਦਾਤਰ ਹਿੱਸੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਸਨੇ ਸੁਰੰਗਾਂ ਅਤੇ ਹਮਾਸ ਦੇ ਜ਼ਿਆਦਾਤਰ ਬੁਨਿਆਦੀ ਢਾਂਚੇ ਨੂੰ ਨਸ਼ਟ ਕਰ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਅਲ ਸ਼ਿਫਾ ਹਸਪਤਾਲ ਦੇ ਹੇਠਾਂ ਹਮਾਸ ਦਾ ਫੌਜੀ ਕੇਂਦਰ ਹੋਣ ਦੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਵਿਦੇਸ਼ੀ ਪੱਤਰਕਾਰਾਂ ਦੇ ਇਕ ਗਰੁੱਪ ਨੂੰ ਇਕ ਅੰਡਰਗ੍ਰਾਊਂਡ ਟਿਕਾਣੇ ਵਰਗੇ ਲੱਗਣ ਵਾਲੇ ਬੰਕਰ ਦਿਖਾਏ।
ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ
ਹਮਾਸ ਸ਼ਾਸਤ ਗਾਜ਼ਾ ਵਿਚ ਸਿਹਤ ਮੰਤਰਾਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ-ਹਮਾਸ ਜੰਗ ਵਿਚ ਮਾਰੇ ਗਏ ਫਿਲਸਤੀਨੀਆਂ ਦੀ ਵਿਸਤ੍ਰਿਤ ਜਾਣਕਾਰੀ ਨਾਲ ਗਣਨਾ ਕਰਨੀ ਫਿਰ ਸ਼ੁਰੂ ਕਰ ਦਿੱਤੀ ਹੈ ਅਤੇ ਮੌਤ ਦੇ 13,300 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ 6000 ਹੋਰ ਲੋਕ ਲਾਪਤਾ ਹਨ ਅਤੇ ਉਨ੍ਹਾਂ ਦੇ ਮਲਬੇ ਵਿਚ ਦੱਬੇ ਹੋਣ ਦੀ ਖਦਸ਼ਾ ਹੈ।
ਸਵੇਰੇ 7 ਵਜੇ ਹੋਵੇਗੀ ਜੰਗਬੰਦੀ, ਸ਼ਾਮ 4 ਵਜੇ ਛੱਡੀਆਂ ਜਾਣਗੀਆਂ 13 ਔਰਤਾਂ ਤੇ ਬੱਚੇ : ਕਤਰ
ਕਤਰ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਦੋਹਾ ਵਿਚ ਪੱਤਰਕਾਰ ਸੰਮੇਲਨ ਵਿਚ ਐਲਾਨ ਕੀਤਾ ਕਿ ਜੰਗਬੰਦੀ ਸ਼ੁੱਕਰਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਜਿਸ ਵਿਚ ਜਿੰਨੀ ਜਲਦੀ ਹੋ ਸਕੇ, ਮਦਦ ਪਹੁੰਚਾਈ ਜਾਏਗੀ। ਅਲ-ਅੰਸਾਰੀ ਨੇ ਕਿਹਾ ਕਿ ਬੰਦੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਸ਼ਾਮ 4 ਵਜੇ ਦੇ ਨੇੜੇ-ਤੇੜੇ ਛੱਡਿਆ ਜਾਏਗਾ ਜਿਨ੍ਹਾਂ ਵਿਚ 13 ਔਰਤਾਂ ਅਤੇ ਬੱਚੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨੇ ਜਾਰੀ ਕੀਤੇ 'ਵੀਜ਼ੇ'
NEXT STORY