ਯੇਰੁਸ਼ਲਮ- ਹਮਾਸ ਦੇ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੀ ਫੌਜ ਨੂੰ ਹਮਾਸ ਦੇ ਕੱਟੜਪੰਥੀਆਂ ਦੀ ਘੁਸਪੈਠ ਵਾਲੇ ਸ਼ਹਿਰਾਂ ਨੂੰ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਫਲਸਤੀਨੀ ਅੱਤਵਾਦੀ ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿਚ ਦਾਖਲ ਹੋਏ ਹਨ ਅਤੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਫਿਲਸਤੀਨੀਆਂ ਦੀ ਹੈਵਾਨੀਅਤ, ਇਜ਼ਰਾਈਲੀ ਮਹਿਲਾ ਫੌਜੀ ਨੂੰ ਮਾਰ ਕੇ ਨਗਨ ਹਾਲਤ 'ਚ ਘੁਮਾਇਆ
ਫਲਸਤੀਨੀ ਕੱਟੜਪੰਥੀਆਂ ਨੇ ਸ਼ਨੀਵਾਰ ਤੜਕੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਅਤੇ ਆਪਣੇ ਦਰਜਨਾਂ ਲੜਾਕਿਆਂ ਨੂੰ ਇਜ਼ਰਾਈਲ ਦੀ ਸਰਹੱਦ ਵਿਚ ਘੁਸਪੈਠ ਕਰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਦਾਅਵਾ ਕੀਤਾ ਕਿ ਹਮਾਸ “ਅਜਿਹੀ ਕੀਮਤ ਚੁਕਾਏਗਾ ਜਿਸਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।” ਨੇਤਨਯਾਹੂ ਨੇ ਕਿਹਾ ਕਿ ਅਸੀਂ ਜੰਗ ਵਿਚ ਹਾਂ। ਮੁਹਿੰਮ ਨਹੀਂ ਸਗੋਂ ਜੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਦੀਆਂ ਰੂਹ ਕੰਬਾਊ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ- ਸਕੂਲ 'ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ 'ਪੈਰਾਲਾਈਜ਼', ਵੇਖੋ ਵੀਡੀਓ
ਹਮਾਸ ਦੁਆਰਾ ਵੱਡੀ ਗਿਣਤੀ ਵਿਚ ਰਾਕੇਟ ਦਾਗੇ ਜਾਣ ਅਤੇ ਦੱਖਣੀ ਇਜ਼ਰਾਈਲ ਵਿਚ ਅੱਤਵਾਦੀਆਂ ਦੀ ਘੁਸਪੈਠ ਤੋਂ ਬਾਅਦ ਇਜ਼ਰਾਈਲ ਨੇ ਸ਼ਨੀਵਾਰ ਸਵੇਰੇ "ਜੰਗ ਲਈ ਤਿਆਰ ਰਹਿਣ" ਦਾ ਸੰਦੇਸ਼ ਜਾਰੀ ਕੀਤਾ। ਹਮਾਸ ਦੇ ਰਾਕੇਟ ਹਮਲੇ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸੁਰੱਖਿਆ ਅਦਾਰਿਆਂ ਦੇ ਸਾਰੇ ਮੁਖੀਆਂ ਦੇ ਨਾਲ ਮੌਜੂਦਾ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰਾਲਾ ਦੇ ਮੁੱਖ ਦਫ਼ਤਰ ਲਈ ਰਵਾਨਾ ਹੋ ਗਏ ਹਨ।
ਫਲਸਤੀਨੀ ਸੰਗਠਨ ਦੀ ਬੇਰਹਿਮੀ ਦੀਆਂ ਭਿਆਨਕ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹਮਾਸ ਦੇ ਲੜਾਕਿਆਂ ਨੇ ਇਕ ਇਜ਼ਰਾਈਲੀ ਮਹਿਲਾ ਸਿਪਾਹੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਉਸਨੂੰ ਨੰਗਾ ਕਰਕੇ ਘੁਮਾਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮਹਿਲਾ ਇਜ਼ਰਾਈਲੀ ਫੌਜੀ ਦੀ ਲਾਸ਼ ਨੂੰ ਇਕ ਵਾਹਨ 'ਚ ਸ਼ਹਿਰ 'ਚ ਘੁਮਾਇਆ ਜਾ ਰਿਹਾ ਹੈ। ਨਾਲ ਹੀ ਸੈਂਕੜੇ ਲੋਕ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਨਾਲ ਇਜ਼ਰਾਈਲ ਨੂੰ ਚੁਣੌਤੀ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਵੀਡੀਓ 'ਚ ਹਮਾਸ ਦੇ ਅੱਤਵਾਦੀਆਂ ਨੇ ਜਿਸ ਪਾਰਟੀ 'ਤੇ ਹਮਲਾ ਕੀਤਾ ਸੀ, ਉਸ ਪਾਰਟੀ ਤੋਂ ਲਗਭਗ 2000 ਲੋਕ ਦੌੜ ਰਹੇ ਹਨ।
ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ
ਫਿਲਸਤੀਨੀਆਂ ਦੀ ਹੈਵਾਨੀਅਤ, ਇਜ਼ਰਾਈਲੀ ਮਹਿਲਾ ਫੌਜੀ ਨੂੰ ਮਾਰ ਕੇ ਨਗਨ ਹਾਲਤ 'ਚ ਘੁਮਾਇਆ
NEXT STORY