ਨਵੀਂ ਦਿੱਲੀ/ਯਰੂਸ਼ਲਮ (ਇੰਟਰਨੈਸ਼ਨਲ ਡੈਸਕ)– ਕੋਰੋਨਾ ਵਾਇਰਸ ਵਿਰੁੱਧ ਜੰਗ ’ਚ ਇਜ਼ਰਾਈਲ ਸ਼ੁਰੂ ਤੋਂ ਅੱਗੇ ਰਿਹਾ ਹੈ। ਇਜ਼ਰਾਈਲ ਨੇ ਕੋਰੋਨਾ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕਿਆ, ਜਿਸ ਲਈ ਪੂਰੀ ਦੁਨੀਆ ’ਚ ਇਜ਼ਰਾਈਲ ਦੀ ਤਾਰੀਫ਼ ਹੋਈ ਹੈ। ਜਿਥੇ ਇਕ ਪਾਸੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਦੇਣ ਲਈ ਸੰਘਰਸ਼ ਕਰ ਰਹੇ ਹਨ, ਉਥੇ ਇਜ਼ਰਾਈਲ ਦੇ ਇਕ ਹੈਲਥ ਮਾਹਿਰ ਸਲਮਾਨ ਜਾਰਕਾ ਨੇ ਕਿਹਾ ਕਿ ਕੋਵਿਡ ਵੈਕਸੀਨ ਦੀ ਚੌਥੀ ਡੋਜ਼ ਦੀ ਵੀ ਲੋੜ ਹੈ। ਹਾਲਾਤ ਖ਼ਰਾਬ ਹੋਣ ਦੇ ਖਦਸ਼ੇ ਨਾਲ ਇਜ਼ਰਾਈਲ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ।
ਬੂਸਟਰ ਸ਼ਾਟ ਕੋਰੋਨਾ ਵੇਰੀਐਂਟ ਨਾਲ ਨਜਿੱਠਣ ’ਚ ਸਮਰੱਥ
ਸਲਮਾਨ ਜਾਰਕਾ ਨੇ ਕਿਹਾ ਕਿ ਕੋਰੋਨਾ ਦੇ ਕਈ ਵੇਰੀਐਂਟ ਸਾਹਮਣੇ ਆ ਰਹੇ ਹਨ। ਡੈਲਟਾ ਵੇਰੀਐਂਟ ਦੇ ਕੇਸ ਕਾਫੀ ਤੇਜ਼ੀ ਨਾਲ ਵਧ ਰਹੇ ਹਨ। ਖਦਸ਼ਾ ਹੈ ਕਿ ਇਸ ਨਾਲ ਮੌਤਾਂ ਤੇ ਹਸਪਤਾਲ ’ਚ ਭਰਤੀ ਹੋਣ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਵੈਕਸੀਨ ਦੀ ਚੌਥੀ ਡੋਜ਼ ਦੀ ਲੋੜ ਕੁਝ ਸਮੇਂ ਬਾਅਦ ਪੈ ਸਕਦੀ ਹੈ। ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ। ਹੈਲਥ ਐਕਸਪਰਟ ਜਾਰਕਾ ਅਨੁਸਾਰ ਬੂਸਟਰ ਸ਼ਾਟ ਕੋਰੋਨਾ ਦੇ ਵੇਰੀਐਂਟ ਤੋਂ ਬਚਾਉਣ ’ਚ ਸਮਰੱਥ ਹੈ। ਡੈਲਟਾ ਵੇਰੀਐਂਟ ਦੇ ਵਧਦੇ ਮਾਮਲਿਆਂ ਵਿਚਾਲੇ ਬੂਸਟਰ ਸ਼ਾਟ ਦੀ ਲੋੜ ਵਧ ਗਈ ਹੈ।
ਇਹ ਵੀ ਪੜ੍ਹੋ: ਅਫ਼ਗਾਨੀ ਔਰਤਾਂ ਕਰਨਾ ਚਾਹੁੰਦੀਆਂ ਹਨ ਨੌਕਰੀ, ਦਫ਼ਤਰ ਆਉਣ ਤੋਂ ਰੋਕ ਰਿਹੈ ਤਾਲਿਬਾਨ
ਚੌਥੀ ਲਹਿਰ ਦੇ ਚੁੱਕੀ ਹੈ ਦਸਤਕ
ਇਜ਼ਰਾਈਲ ’ਚ ਨਵੇਂ ਕੋਰੋਨਾ ਮਾਮਲੇ ਮਿਲਣ ਦਾ ਬੀਤੇ 6 ਮਹੀਨਿਆਂ ਦਾ ਰਿਕਾਰਡ ਟੁੱਟ ਗਿਆ ਹੈ। ਟ੍ਰੈਂਡ ’ਚ ਦਿਸ ਰਿਹਾ ਹੈ ਕਿ ਦੂਜੀ ਡੋਜ਼ ਲੈਣ ਦੇ 6 ਤੋਂ 8 ਮਹੀਨਿਆਂ ਬਾਅਦ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਲੱਗਦੀ ਹੈ। ਇਜ਼ਰਾਈਲ ’ਚ ਜਿਸ ਤਰ੍ਹਾਂ ਨਾਲ ਕੇਸ ਵਧੇ ਹਨ ਅਤੇ ਚੌਥੀ ਲਹਿਰ ਨੇ ਦਸਤਕ ਦਿੱਤੀ ਹੈ, ਉਸ ਨਾਲ ਨਾ ਸਿਰਫ ਇਜ਼ਰਾਈਲ ਸਰਕਾਰ ਸਗੋਂ ਪੂਰੀ ਦੁਨੀਆ ਚਿੰਤਾ ’ਚ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਬਾਇਓ ਐੱਨਟੈੱਕ/ਫਾਈਜ਼ਰ ਦੀ ਵੈਕਸੀਨ ਸਪਲਾਈ ਬਹੁਤ ਜਲਦੀ ਇਜ਼ਰਾਈਲ ਨੂੰ ਮਿਲੀ ਸੀ। ਇਸ ਸਾਲ ਅਪ੍ਰੈਲ ’ਚ ਉਸ ਨੇ ਆਪਣੀ 70 ਫੀਸਦੀ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾ ਦਿੱਤੀਆਂ ਸਨ ਅਤੇ ਆਪਣੀ ਪੂਰੀ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦਾ ਜਸ਼ਨ ਮਨਾਇਆ ਸੀ।
ਟੀਕਾ ਲਗਵਾ ਚੁੱਕੇ ਲੋਕ ਕੋਰੋਨਾ ਦੀ ਚਪੇਟ ’ਚ
ਇਕ ਹੋਰ ਰਿਪੋਰਟ ਅਨੁਸਾਰ ਇਜ਼ਰਾਈਲ ’ਚ ਨਵੇਂ ਕੋਰੋਨਾ ਕੇਸਾਂ ’ਚ 90 ਫੀਸਦੀ ਮਾਮਲੇ ਟੀਕਾ ਲਗਵਾ ਚੁੱਕੇ 50 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦੇ ਹਨ। ਦੇਸ਼ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਸਤੰਬਰ ਦੀ ਸ਼ੁਰੂਆਤ ਤੱਕ ਘੱਟੋ-ਘੱਟ 5,000 ਲੋਕਾਂ ਨੂੰ ਹਸਪਤਾਲ ਦੇ ਬਿਸਤਰਿਆਂ ਦੀ ਲੋੜ ਹੋਵੇਗੀ, ਜਿਸ ’ਚੋਂ ਅੱਧੇ ਗੰਭੀਰ ਹੋ ਸਕਦੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਨੇ 50 ਸਾਲਾਂ ਤੋਂ ਵੱਧ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਤੀਜਾ ਸ਼ਾਟ ਦੇਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇ ਤੀਜਾ ਡੋਜ਼ ਵੀ ਗੈਰ-ਸਰਅਦਾਰ ਸਾਬਿਤ ਹੋਇਆ ਤਾਂ ਫਿਰ ਤੋਂ ਲਾਕਡਾਊਨ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜ਼ੈਪਡ-2021: 2 ਲੱਖ ਫੌਜੀਆਂ ਨਾਲ ਯੁੱਧ ਅਭਿਆਸ ’ਚ ਜੁਟਿਆ ਰੂਸ, ਨਾਟੋ ਪਰੇਸ਼ਾਨ
NEXT STORY