ਖਾਨ ਯੂਨਿਸ (ਏਜੰਸੀ)- ਗਾਜ਼ਾ ਪੱਟੀ ’ਚ ਜੰਗਬੰਦੀ ਸਮਝੌਤੇ ਦੇ ਤਹਿਤ ਕੱਟੜਪੰਥੀ ਸਮੂਹ ਹਮਾਸ ਨੇ 8 ਹੋਰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਬੰਧਕਾਂ ਨੂੰ ਰੈੱਡ ਕ੍ਰਾਸ ਦੇ ਹਵਾਲੇ ਕੀਤੇ ਜਾਣ ਦੌਰਾਨ ਨਜ਼ਰ ਆਏ ਅਰਾਜਕਤਾ ਭਰੇ ਦ੍ਰਿਸ਼ਾਂ ’ਤੇ ਸਖਤ ਵਿਰੋਧ ਪ੍ਰਗਟਾਉਂਦਿਆਂ 110 ਫਿਲਸਤੀਨੀ ਕੈਦੀਆਂ ਦੀ ਰਿਹਾਈ ’ਤੇ ਪਹਿਲਾਂ ਰੋਕ ਲਾ ਦਿੱਤੀ ਸੀ ਪਰ ਇਨ੍ਹਾਂ ਬੰਧਕਾਂ ਦੀ ਰਿਹਾਈ ਤੋਂ ਬਾਅਦ ਇਜ਼ਰਾਈਲ ਨੇ ਵੀਰਵਾਰ ਰਾਤ 8:30 ਵਜੇ ਫਿਲਸਤੀਨ ਦੇ 110 ਕੈਦੀਆਂ ਨੂੰ ਰਿਹਾਅ ਕਰ ਦਿੱਤਾ।
ਇਨ੍ਹਾਂ ’ਚੋਂ 30 ਨਾਬਾਲਗ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਹਮਾਸ ਜਦੋਂ ਤੱਕ ਬੰਧਕਾਂ ਦੀ ‘ਸੁਰੱਖਿਅਤ ਰਿਹਾਈ’ ਦਾ ਭਰੋਸਾ ਨਹੀਂ ਦਿੰਦਾ, ਉਦੋਂ ਤੱਕ ਫਿਲਸਤੀਨੀ ਕੈਦੀਆਂ ਨੂੰ ਆਜ਼ਾਦ ਨਹੀਂ ਕੀਤਾ ਜਾਵੇਗਾ। ਹਮਾਸ ਨੇ ਵੀਰਵਾਰ ਸਵੇਰੇ ਇਜ਼ਰਾਈਲ ਦੀ ਮਹਿਲਾ ਫੌਜੀ ਅਗਮ ਬਰਜਰ (20) ਨੂੰ ਉੱਤਰੀ ਗਾਜ਼ਾ ਦੇ ਜਬਾਲੀਆ ਸ਼ਰਨਾਰਥੀ ਕੈਂਪ ’ਚ ਰੈੱਡ ਕ੍ਰਾਸ ਦੇ ਹਵਾਲੇ ਕਰ ਦਿੱਤਾ। ਇਜ਼ਰਾਈਲ ਸਰਕਾਰ ਨੇ ਬਾਅਦ ’ਚ ਪੁਸ਼ਟੀ ਕੀਤੀ ਕਿ ਬਰਜਰ ਉਸ ਦੀਆਂ ਫੌਜਾਂ ਕੋਲ ਪਹੁੰਚ ਗਈ ਹੈ।
ਬਰਜਰ ਇਜ਼ਰਾਈਲ ਦੀਆਂ ਉਨ੍ਹਾਂ 5 ਮਹਿਲਾ ਫੌਜੀਆਂ ’ਚ ਸ਼ਾਮਲ ਸੀ, ਜਿਨ੍ਹਾਂ ਨੂੰ ਹਮਾਸ ਨੇ ਇਜ਼ਰਾਈਲ ’ਚ 7 ਅਕਤੂਬਰ, 2023 ਨੂੰ ਇਕ ਘਾਤਕ ਹਮਲੇ ਦੌਰਾਨ ਅਗਵਾ ਕਰ ਲਿਆ ਸੀ। ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ ਨੂੰ ਕੱਟੜਪੰਥੀ ਸਮੂਹ ਨੇ 4 ਹੋਰ ਮਹਿਲਾ ਫੌਜੀਆਂ ਨੂੰ ਰਿਹਾਅ ਕੀਤਾ ਸੀ। ਹਮਾਸ ਨੇ ਵੀਰਵਾਰ ਦੁਪਹਿਰ ਨੂੰ ਬਰਜਰ ਅਤੇ 7 ਹੋਰ ਬੰਧਕਾਂ ਨੂੰ ਰੈੱਡ ਕ੍ਰਾਸ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ’ਚ 2 ਇਜ਼ਰਾਈਲੀ ਤੇ 6 ਥਾਈ ਨਾਗਰਿਕ ਸ਼ਾਮਲ ਹਨ।
ਸੁਨੀਤਾ ਵਿਲੀਅਮਜ਼ ਨੇ ਬਣਾਇਆ ਰਿਕਾਰਡ, ਸਪੇਸ ਸਟੇਸ਼ਨ ਤੋਂ ਬਾਹਰ ਬਿਤਾਏ 62 ਘੰਟੇ 6 ਮਿੰਟ
NEXT STORY