ਯਰੂਸ਼ਲਮ - ਇਜ਼ਰਾਇਲ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 10,774 ਨਵੇਂ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ 1,19,971 ਹੋ ਗਈ। ਸਿਹਤ ਮੰਤਰਾਲਾ ਨੇ ਦੱਸਿਆ ਕਿ ਇਸ ਦੌਰਾਨ 44 ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 7,428 ਹੋ ਗਈ, ਜਦਕਿ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਦੀ ਗਿਣਤੀ 691 ਤੋਂ ਘੱਟ ਕੇ 673 ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਕੇ 1,101,515 ਹੋ ਗਈ ਅਤੇ ਸਰਗਰਮ ਮਾਮਲੇ ਵਧਕੇ 82,028 ਹੋ ਗਏ ਹਨ। ਇਜਰਾਇਲ ਵਿੱਚ ਕੋਰੋਨਾ ਵੈਕਸੀਨ ਦਾ ਪਹਿਲੀ ਖੁਰਾਕ ਲੈਣ ਵਾਲਿਆਂ ਦੀ ਗਿਣਤੀ 60 ਲੱਖ ਤੋਂ ਜ਼ਿਆਦਾ ਹੈ ਜੋ ਕੁਲ ਆਬਾਦੀ ਦਾ 64.4 ਫ਼ੀਸਦੀ ਹੈ, ਜਦੋਂ ਕਿ ਲੱਗਭੱਗ 56 ਲੱਖ ਲੋਕਾਂ ਨੇ ਕੋਰਾਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲੈ ਲਈਆਂ ਹਨ ਅਤੇ 29 ਲੱਖ ਲੋਕਾਂ ਨੂੰ ਕੋਰੋਨਾ ਦੇ ਤਿੰਨ ਟੀਕੇ ਲੱਗ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ
NEXT STORY