ਤੇਲ ਅਵੀਵ (ਬਿਊਰੋ): ਲੜਾਕੂ ਡਰੋਨ ਬਣਾਉਣ ਵਿਚ ਮੁਹਾਰਤ ਰੱਖਣ ਵਾਲੇ ਇਜ਼ਰਾਈਲ ਨੇ ਇਕ ਹੋਰ ਕਾਰਨਾਮਾ ਕੀਤਾ ਹੈ। ਇਜ਼ਰਾਈਲ ਦੇ ਤੇਲ ਅਵੀਵ ਸ਼ਹਿਰ ਵਿਚ ਸੋਮਵਾਰ ਨੂੰ ਦਰਜਨਾਂ ਡਰੋਨ ਆਸਮਾਨ ਵਿਚ ਉੱਡਦੇ ਦਿਸੇ। ਇਹਨਾਂ ਡਰੋਨ ਜਹਾਜ਼ਾਂ ਨੇ ਪੂਰੇ ਸ਼ਹਿਰ ਵਿਚ ਆਈਸਕ੍ਰੀਮ, ਬੀਅਰ ਅਤੇ ਸੁਸ਼ੀ (ਖਾਸ ਢੰਗ ਨਾਲ ਪਕਾਇਆ ਚੌਲ) ਪਹੁੰਚਾਇਆ। ਇਜਰਾਈਲ ਦੇ ਇਕ ਸਰਕਾਰੀ ਪ੍ਰੋਗਰਾਮ ਰਾਸ਼ਟਰੀ ਡਰੋਨ ਪਹਿਲ ਨੇ ਇਕ ਅਜਿਹੀ ਦੁਨੀਆ ਦੀ ਤਿਆਰੀ ਲਈ ਅਭਿਆਸ ਕੀਤਾ, ਜਿਸ ਵਿਚ ਬਹੁਤ ਜ਼ਿਆਦਾ ਭੀੜ ਵਾਲੇ ਸ਼ਹਿਰ ਦੀਆਂ ਸੜਕਾਂ 'ਤੇ ਦਬਾਅ ਘੱਟ ਕਰਨ ਲਈ ਡਰੋਨ ਦੀ ਮਦਦ ਨਾਲ ਵੱਡੀ ਮਾਤਰਾ ਵਿਚ ਵਪਾਰਕ ਸਪਲਾਈ ਕੀਤੀ ਜਾਵੇਗੀ।
ਦੋ ਸਾਲ ਦੇ ਇਸ ਪ੍ਰੋਗਰਾਮ ਦਾ ਉਦੇਸ਼ ਇਕ ਰਾਸ਼ਟਰ ਪੱਧਰੀ ਨੈੱਟਵਰਕ ਸਥਾਪਿਤ ਕਰਨ ਲਈ ਇਜ਼ਰਾਇਲੀ ਡਰੋਨ ਕੰਪਨੀਆਂ ਦੀ ਸਮਰੱਥਾਵਾਂ ਦੀ ਵਰਤੋਂ ਕਰਨਾ ਹੈ। ਇਸ ਦੇ ਤਹਿਤ ਗਾਹਕ ਸਾਮਾਨ ਆਰਡਰ ਕਰ ਸਕਦੇ ਹਨ ਅਤੇ ਨਿਰਧਾਰਤ ਜਗ੍ਹਾ 'ਤੇ ਉਹਨਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਅੱਠ ਪੜਾਵਾਂ ਦੇ ਪ੍ਰਾਜੈਕਟ ਦਾ ਇਹ ਤੀਜਾ ਪੜਾਅ ਹੈ ਅਤੇ ਇਹ ਹਾਲੇ ਆਪਣੀ ਸ਼ੁਰੂਆਤੀ ਅਵਸਥਾ ਵਿਚ ਹੈ। ਇਸ ਪ੍ਰਾਜੈਕਟ ਦੇ ਸਾਹਮਣੇ ਫਿਲਹਾਲ ਸੁਰੱਖਿਆ ਅਤੇ ਰਸਦ ਸੰਬੰਧੀ ਕਈ ਸਵਾਲ ਹਨ।
ਪੜ੍ਹੋ ਇਹ ਅਹਿਮ ਖਬਰ- ਪੁਲਾੜ 'ਚ ਉੱਠੇ ਸੂਰਜੀ ਤੂਫ਼ਾਨ ਦੇ ਧਰਤੀ ਨਾਲ ਟਕਰਾਉਣ ਦਾ ਖਦਸ਼ਾ, ਗੰਭੀਰ ਹੋ ਸਕਦੈ ਬਿਜਲੀ ਸੰਕਟ
ਲੜਾਕੂ ਡਰੋਨ ਜਹਾਜ਼ ਬਣਾਉਣ ਵਿਚ ਮਾਹਰ
ਇਸ ਡਰੋਨ ਪਹਿਲ ਵਿਚ ਭਾਗੀਦਾਰ 'ਇਜ਼ਰਾਈਲ ਇਨੋਵੇਸ਼ਨ ਅਥਾਰਿਟੀ' ਦੀ ਡੇਨਿਏਲਾ ਪਾਰਟੇਮ ਨੇ ਕਿਹਾ,''ਇਸ ਸਾਲ ਦੀ ਸ਼ੁਰੂਆਤ ਵਿਚ 700 ਵਾਰੀ ਡਰੋਨ ਦੀ ਉਡਾਣ ਦਾ ਪਰੀਖਣ ਕੀਤਾ ਗਿਆ। ਹੁਣ ਇਹ ਗਿਣਤੀ ਵੱਧ ਕੇ 9,000 ਹੋ ਗਈ ਹੈ।'' ਇਜ਼ਰਾਈਲ ਡਰੋਨ ਤਕਨੀਕ ਵਿਚ ਵਿਸ਼ਵ ਵਿਚ ਮੋਹਰੀ ਹੈ ਅਤੇ ਇਸ ਦੀ ਮੁਹਾਰਤ ਉੱਚ ਤਕਨੀਕ ਵਾਲੀ ਸੈਨਾ ਹੈ। ਡਰੋਨ ਪਹਿਲ ਵਿਚ ਹਿੱਸਾ ਲੈਣ ਵਾਲੀਆਂ 16 ਕੰਪਨੀਆਂ ਵਿਚੋਂ ਕਈ ਦੇ ਸੈਨਾ ਨਾਲ ਸੰਬੰਧ ਹਨ।
ਨੋਟ- ਇਜ਼ਰਾਈਲ ਵੱਲੋਂ ਡਰੋਨ ਜ਼ਰੀਏ ਵਪਾਰਕ ਸਪਲਾਈ ਕੀਤੇ ਜਾਣ 'ਤੇ ਕੁਮੈਂਟ ਕਰ ਦਿਓ ਆਪਣੀ ਰਾਏ।
ਨਿਊ ਸਾਊਥ ਵੇਲਜ਼ ਸਰਕਾਰ ਨੇ ਵਪਾਰੀਆਂ, ਛੋਟੇ ਕਾਰੋਬਾਰੀਆਂ ਲਈ ਵਿੱਤੀ ਸਹਾਇਤਾ ਦੀ ਕੀਤੀ ਘੋਸ਼ਣਾ
NEXT STORY