ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਰਾਜਦੂਤ ਗਿਲਾਦ ਐਰਦਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੰਚ ’ਤੇ ਯੂ. ਐੱਨ. ਐੱਚ. ਆਰ. ਸੀ. ਦੀ ਰਿਪੋਰਟ ਪਾੜ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਬੇਕਾਰ ਹੈ ਤੇ ਇਸ ਨੂੰ ਕੂੜੇਦਾਨ ’ਚ ਸੁੱਟ ਦੇਣਾ ਚਾਹੀਦਾ ਹੈ। ਐਰਦਨ ਨੇ ਰਿਪੋਰਟ ’ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਇਜ਼ਰਾਈਲ ਦੇ ਖ਼ਿਲਾਫ ਹੈ। ਕੁਝ ਮਹੀਨੇ ਪਹਿਲਾਂ ਇਜ਼ਰਾਈਲ ਤੇ ਫਿਲਸਤੀਨ ਵਿਚਾਲੇ ਹੋਏ ਭਿਆਨਕ ਯੁੱਧ ’ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਇਕ ਵਿਸ਼ੇਸ਼ ਬੈਠਕ ਬੁਲਾਈ ਸੀ।
ਐਰਦਨ ਨੇ ਕਿਹਾ ਕਿ ਆਪਣੀ ਸਥਾਪਨਾ ਤੋਂ ਬਾਅਦ ਤੋਂ ਹੀ ਮਨੁੱਖੀ ਅਧਿਕਾਰ ਪ੍ਰੀਸ਼ਦ 95 ਵਾਰ ਇਜ਼ਰਾਈਲ ਦੀ ਆਲੋਚਨਾ ਕਰ ਚੁੱਕਾ ਹੈ। ਉਹ ਇਥੇ ਹੀ ਨਹੀਂ ਰੁਕੇ ਤੇ ਮਨੁੱਖੀ ਅਧਿਕਾਰ ਪ੍ਰੀਸ਼ਦ ’ਤੇ ਜੰਮ ਕੇ ਵਰ੍ਹੇ। ਉਨ੍ਹਾਂ ਨੇ ‘ਇਜ਼ਰਾਈਲ ਦੇ ਖ਼ਿਲਾਫ’ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਅਗਾਊਂ ਅਨੁਮਾਨਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਰਿਪੋਰਟ ਨੂੰ ਪਾੜ ਦਿੱਤਾ ਤੇ ਮੰਚ ਤੋਂ ਚਲੇ ਗਏ। ਐਰਦਨ ਨੇ ਟਵਿਟਰ ’ਤੇ ਦੱਸਿਆ ਕਿ ਅੱਜ ਉਨ੍ਹਾਂ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਸਾਲਾਨਾ ਰਿਪੋਰਟ ਦੇ ਖ਼ਿਲਾਫ ਆਵਾਜ਼ ਉਠਾਈ, ਜੋ ਝੂਠ ਦਾ ਪੁਲੰਦਾ ਸੀ।
ਰੂਸ 'ਚ ਕੋਵਿਡ-19 ਦਾ ਕਹਿਰ, ਸਾਹਮਣੇ ਆਏ ਰਿਕਾਰਡ 40,993 ਨਵੇਂ ਮਾਮਲੇ
NEXT STORY