ਸੰਯੁਕਤ ਰਾਸ਼ਟਰ (ਏਜੰਸੀ)–ਦੁਨੀਆ ਭਰ ਦੇ ਸੰਘਰਸ਼ਾਂ ਵਿਚ ਜਿਨਸੀ ਹਿੰਸਾ ਦੇ ਮਾਮਲਿਆਂ ਨੂੰ ਦਰਜ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਇਕ ਸਾਲਾਨਾ ਰਿਪੋਰਟ ਵਿਚ ਪਹਿਲੀ ਵਾਰ ਇਜ਼ਰਾਈਲੀ ਤੇ ਰੂਸੀ ਫੋਰਸਾਂ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਵਿਚ ਇਜ਼ਰਾਈਲ ਵੱਲੋਂ ਫ਼ਲਸਤੀਨੀ ਕੈਦੀਆਂ ਨਾਲ ਕਥਿਤ ਬਦਸਲੂਕੀ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੰਯੁਕਤ ਰਾਸ਼ਟਰ ਵਿਚ ਵੀਰਵਾਰ ਦੇਰ ਰਾਤ ਸਾਂਝੀ ਕੀਤੀ ਗਈ 35 ਪੰਨਿਆਂ ਦੀ ਇਸ ਰਿਪੋਰਟ ਵਿਚ 12 ਦੇਸ਼ਾਂ ਦੀਆਂ 77 ਸਰਕਾਰੀ ਤੇ ਗੈਰ-ਸਰਕਾਰੀ ਧਿਰਾਂ ਨੂੰ ਕਾਲੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ’ਤੇ ਸੰਘਰਸ਼ ਦੌਰਾਨ ਜਿਨਸੀ ਹਿੰਸਾ ਵਿਚ ਸ਼ਾਮਲ ਹੋਣ ਜਾਂ ਉਸ ਦੇ ਲਈ ਜ਼ਿੰਮੇਵਾਰ ਹੋਣ ਦਾ ਸ਼ੱਕ ਹੈ। ਰਿਪੋਰਟ ਅਨੁਸਾਰ 2024 ਦੀ ਤੁਲਨਾ ’ਚ 2025 ਵਿਚ ਅਜਿਹੇ ਮਾਮਲਿਆਂ ਦੀ ਗਿਣਤੀ ਕਾਫ਼ੀ ਵਧੀ ਹੈ। ਰੂਸ ਦੀਆਂ ਹਥਿਆਰਬੰਦ ਤੇ ਸੁਰੱਖਿਆ ਫੋਰਸਾਂ ਨੂੰ ਵੀ ਪਹਿਲੀ ਵਾਰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ’ਤੇ ਯੂਕ੍ਰੇਨੀ ਜੰਗ ਦੌਰਾਨ ਜੰਗੀ ਬੰਦੀਆਂ ਤੇ ਆਮ ਕੈਦੀਆਂ ਨਾਲ ਜਿਨਸੀ ਹਿੰਸਾ ਕਰਨ ਦੇ ਦੋਸ਼ ਲੱਗੇ ਹਨ। ਸਾਲ 2025 ਦੀ ਸੂਚੀ ਵਿਚ ਇਜ਼ਰਾਈਲ ਦੀ ਫ਼ੌਜ ਤੇ ਸੁਰੱਖਿਆ ਫੋਰਸਾਂ ਦੇ ਨਾਲ-ਨਾਲ ਹਮਾਸ ਦੇ ਲੜਾਕੇ ਵੀ ਸ਼ਾਮਲ ਹਨ। ਹਮਾਸ ਨੂੰ ਪਹਿਲਾਂ ਹੀ 7 ਅਕਤੂਬਰ 2023 ਦੇ ਹਮਲੇ ਤੋਂ ਬਾਅਦ ਕਾਲੀ ਸੂਚੀ ਵਿਚ ਪਾਇਆ ਜਾ ਚੁੱਕਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਪਿਛਲੇ ਸਾਲ ਰੂਸ ਤੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਸੂਚੀ ਵਿਚ ਪਾਇਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਮੁਜ਼ 'ਚ ਮੁੜ ਸ਼ੁਰੂ ਹੋਵੇਗੀ ਜਹਾਜ਼ਾਂ ਦੀ ਆਵਾਜਾਈ, ਟਰੰਪ ਨੇ ਨਾਕੇਬੰਦੀ ਹਟਾਉਣ ਦੇ ਦਿੱਤੇ ਹੁਕਮ
NEXT STORY