ਯੇਰੂਸ਼ੇਲਮ-ਇਜ਼ਰਾਈਲ ਦੇ ਇਕ ਕੈਬਨਿਟ ਮੰਤਰੀ ਨੇ ਬੁੱਧਵਾਰ ਨੂੰ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਨਜ਼ਰ ਰੱਖਣ ਲਈ ਵਿਵਾਦਿਤ ਸਪਾਈਵੇਅਰ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਹੀ ਇਕ ਸਮਾਚਾਰ ਪੱਤਰ ਦੀ ਖੋਜੀ ਰਿਪੋਰਟ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸੰਸਦ ਮੈਂਬਰਾਂ ਨੇ ਰਸਮੀ ਜਾਂਚ ਦੀ ਮੰਗ ਕੀਤੀ ਸੀ। ਮੰਗਲਵਾਰ ਨੂੰ ਹਿਬਰੂ ਭਾਸ਼ਾ ਦੇ ਇਕ ਕਾਰੋਬਾਰੀ ਅਖ਼ਬਰ ਨੇ ਅਜਿਹੇ ਦੋਸ਼ ਲਾਉਣ ਵਾਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਇਜ਼ਰਾਈਲ ਪੁਲਸ ਨੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਮਿਊਨਿਸੀਪਲ ਨੇਤਾਵਾਂ ਅਤੇ ਹੋਰ ਲੋਕਾਂ ਵਿਰੁੱਧ ਪ੍ਰਦਰਸ਼ਨਕਾਰੀ ਨੇਤਾਵਾਂ ਦੇ ਫੋਨ ਹੈਕ ਕਰਨ ਲਈ ਐੱਨ.ਐੱਸ.ਓ. ਗਰੁੱਪ ਸਪਾਈਵੇਅਰ ਦਾ ਇਸਤੇਮਾਲ ਕੀਤਾ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਭੇਜੇ ਗਏ ਪੈਕੇਟ ਰਾਹੀਂ ਦੇਸ਼ 'ਚ ਫੈਲਿਆ ਹੋ ਸਕਦੈ ਓਮੀਕ੍ਰੋਨ : ਚੀਨ
ਪੁਲਸ ਨੇ ਇਸ ਰਿਪੋਰਟ ਦੇ ਤੱਥਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਉਹ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਅਤੇ ਐੱਨ.ਐੱਸ.ਓ. ਗਰੁੱਪ ਨੇ ਕਿਹਾ ਸੀ ਕਿ ਉਹ ਆਪਣੇ ਗਾਹਕਾਂ ਦੀ ਪਛਾਣ ਜ਼ਾਹਿਰ ਨਹੀਂ ਕਰਦਾ। ਇਜ਼ਰਾਈਲੀ ਸਪਾਈਵੇਅਰ ਕੰਪਨੀ ਵੱਲੋਂ ਨਿਰਮਿਤ ਆਧੁਨਿਕ ਸਪਾਈਵੇਅਰ, ਪੇਗਾਸਸ ਦਾ ਨਾਂ ਦੁਨੀਆ ਭਰ 'ਚ ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ ਅਤੇ ਸਿਆਸਤਦਾਨਾਂ ਦੀ ਜਾਸੂਸੀ ਕਰਨ ਨਾਲ ਜੁੜਿਆ ਰਿਹਾ ਹੈ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਪੁਲਸ ਮਾਮਲੇ ਦੇ ਇੰਚਾਰਜ ਮੰਤਰੀ ਓਮੇਰ ਬਾਰਲੇਵ ਨੇ ਬੁੱਧਵਾਰ ਨੂੰ ਆਰਮੀ ਰੇਡੀਓ ਰਾਹੀਂ ਕਿਹਾ ਕਿ ਕੋਈ ਨਿਗਰਾਨੀ ਨਹੀਂ ਕੀਤੀ ਗਈ, ਕਿਸੇ ਵੀ ਪ੍ਰਦਰਸ਼ਨ 'ਚ ਕਿਸੇ ਪ੍ਰਦਰਸ਼ਨਕਾਰੀ ਦਾ ਕੋਈ ਫੋਨ ਹੈਕ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਵਿਰੁੱਧ ਹੈ। ਇਜ਼ਰਾਈਲ ਦੇ ਨਿਆਂ ਮੰਤਰੀ ਗਿਡੀਉਨ ਸਾਰ ਨੇ ਇਕ ਸੰਸਦੀ ਸੁਣਵਾਈ ਦੌਰਾਨ ਕਿਹਾ ਕਿ ਅਖ਼ਬਾਰ ਦੀ ਰਿਪੋਰਟ ਅਤੇਪੁਲਸ ਦੇ ਬਿਆਨਾਂ 'ਚ ਭਾਰੀ ਅੰਤਰ ਹੈ ਅਤੇ ਲੇਖ 'ਚ ਕੀਤੇ ਗਏ ਦਾਅਵਿਆਂ ਦੀ ਅਟਾਰਨੀ ਜਨਰਨ ਵੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਰਵਿੰਦ ਕੇਜਰੀਵਾਲ ਦੀ ਤਰਜ 'ਤੇ ਪਾਕਿ 'ਦੇ ਸਾਬਕਾ ਜਨਰਲ ਨੇ ਬਣਾਈ 'ਆਮ ਆਦਮੀ ਮੂਵਮੈਂਟ' ਪਾਰਟੀ'
NEXT STORY