ਯੇਰੂਸ਼ਲਮ (ਪੋਸਟ ਬਿਊਰੋ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨਾਲ ਜੰਗ ਖ਼ਤਮ ਹੋਣ ਤੋਂ ਬਾਅਦ ਸਥਿਤੀ ਲਈ ਨੀਤੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਇਜ਼ਰਾਈਲ ਦਾ ਗੈਰ-ਸੈਨਾਨਿਕ ਗਾਜ਼ਾ 'ਤੇ ਕੰਟਰੋਲ ਹੋਵੇਗਾ ਅਤੇ ਉਹ ਆਮ ਜੀਵਨ ਨਾਲ ਜੁੜੇ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਨੇਤਨਯਾਹੂ ਦੀ ਇਸ ਯੋਜਨਾ ਨੂੰ ਮਨਜ਼ੂਰੀ ਲਈ ਉਨ੍ਹਾਂ ਦੀ ਕੈਬਨਿਟ ਨੂੰ ਭੇਜ ਦਿੱਤਾ ਗਿਆ ਹੈ। ਨੇਤਨਯਾਹੂ ਨੇ ਰਸਮੀ ਤੌਰ 'ਤੇ ਪਹਿਲੀ ਵਾਰ ਜੰਗ ਤੋਂ ਬਾਅਦ ਦੀ ਸਥਿਤੀ ਲਈ ਇੱਕ ਯੋਜਨਾ ਪੇਸ਼ ਕੀਤੀ ਹੈ, ਹਾਲਾਂਕਿ ਇਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਤੇ ਦੁਬਈ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਹੁਣ 96 ਘੰਟੇ ਦਾ ਮੁਫ਼ਤ ਵੀਜਾ, 5 ਸਾਲ ਲਈ ਵੀ ਖ਼ਾਸ ਆਫਰ
ਗਾਜ਼ਾ ਵਿੱਚ ਇਜ਼ਰਾਈਲ ਦੀ ਭੂਮਿਕਾ 'ਤੇ ਨੇਤਨਯਾਹੂ ਦਾ ਜ਼ੋਰ ਫਲਸਤੀਨ ਵਿੱਚ ਇੱਕ ਖੁਦਮੁਖਤਿਆਰੀ ਸਰਕਾਰ ਬਣਾਉਣ ਦੇ ਅਮਰੀਕੀ ਪ੍ਰਸਤਾਵਾਂ ਦੇ ਉਲਟ ਹੈ। ਅਮਰੀਕੀ ਪ੍ਰਸਤਾਵਾਂ ਅਨੁਸਾਰ ਯੁੱਧ ਤੋਂ ਬਾਅਦ ਇੱਕ ਸਰਕਾਰ ਬਣਾਈ ਜਾਣੀ ਚਾਹੀਦੀ ਹੈ ਜੋ ਗਾਜ਼ਾ ਅਤੇ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਬੈਂਕ ਦੋਵਾਂ 'ਤੇ ਰਾਜ ਕਰੇਗੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਪ੍ਰਕਾਸ਼ਿਤ ਯੋਜਨਾ ਵੀਰਵਾਰ ਦੇਰ ਰਾਤ ਕੈਬਨਿਟ ਮੰਤਰੀਆਂ ਨੂੰ ਭੇਜੀ ਗਈ। ਯੋਜਨਾ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲ 2007 ਵਿਚ ਗਾਜ਼ਾ ਪੱਟੀ 'ਤੇ ਕਬਜ਼ਾ ਕਰਨ ਵਾਲੇ ਅੱਤਵਾਦੀ ਸਮੂਹ ਹਮਾਸ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਲੰਬੀਆ 'ਚ ਹੈਲੀਕਾਪਟਰ ਹਾਦਸਾਗ੍ਰਸਤ, 4 ਪੁਲਸ ਮੁਲਾਜ਼ਮਾਂ ਦੀ ਮੌਤ
NEXT STORY