ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਨ ਪਰ ਉਨ੍ਹਾਂ ਦੀ ਉਮਰ ਦਾ ਮੁੱਦਾ ਹੁਣ ਚੁਣੌਤੀ ਬਣ ਗਿਆ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਦੀ ਉਮਰ ਦਾ ਮੁੱਦਾ ਡੈਮੋਕ੍ਰੇਟਿਕ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪਾਰਟੀ ਨੂੰ ਹਾਰ ਦਾ ਡਰ ਸਤਾ ਰਿਹਾ ਹੈ। ਹਿਲੇਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਅਤੇ (ਬਾਈਡੇਨ) ਵੀ ਇਸ ਮਾਮਲੇ ਤੋਂ ਜਾਣੂ ਹਨ। ਬਾਈਡੇਨ 81 ਸਾਲ ਦੇ ਹਨ, ਜਦੋਂਕਿ ਉਨ੍ਹਾਂ ਦੇ ਵਿਰੋਧੀ ਟਰੰਪ ਇਸ ਸਮੇਂ 77 ਸਾਲ ਦੇ ਹਨ। ਦਰਅਸਲ, ਵਿਸ਼ੇਸ਼ ਵਕੀਲ ਰਾਬਰਟ ਹੇਰ ਵੱਲੋਂ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਬਾਈਡੇਨ ਮਾਨਸਿਕ ਅਤੇ ਸਰੀਰਕ ਤੌਰ 'ਤੇ ਸੰਘਰਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਲਈ ਚੋਣ ਲੜਨਾ ਠੀਕ ਨਹੀਂ ਹੈ। ਉਥੇ ਹੀ ਰਿਪੋਰਟ ਨੂੰ ਖਾਰਜ ਕਰਦਿਆਂ ਬਾਈਡੇਨ ਨੇ ਕਿਹਾ ਸੀ ਕਿ ਉਮਰ ਦੇ ਨਾਲ ਕੁਝ ਸਮੱਸਿਆਵਾਂ ਆਉਂਦੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਫਿੱਟ ਨਹੀਂ ਹਾਂ।
ਇਹ ਵੀ ਪੜ੍ਹੋ: ਅਮਰੀਕੀ ਚੋਣਾਂ 'ਚ ਜੋਅ ਬਾਈਡੇਨ ਦੀ ਥਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਦੀ ਹੋ ਸਕਦੀ ਹੈ ਐਂਟਰੀ
ਇਕ ਤਾਜ਼ਾ ਪੋਲ ਵਿੱਚ ਪਾਇਆ ਗਿਆ ਹੈ ਕਿ 86 ਫ਼ੀਸਦੀ ਅਮਰੀਕੀ ਵੋਟਰਾਂ ਦਾ ਮੰਨਣਾ ਹੈ ਕਿ ਬਾਈਡੇਨ ਰਾਸ਼ਟਰਪਤੀ ਵਜੋਂ ਦੂਜੀ ਵਾਰ ਚੋਣ ਲੜਨ ਲਈ ਬਹੁਤ ਬੁੱਢੇ ਹਨ ਅਤੇ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ 73 ਫ਼ੀਸਦੀ ਡੈਮੋਕਰੇਟ ਵੋਟਰ ਵੀ ਬਾਈਡੇਨ ਨੂੰ ਬਹੁਤ ਬੁੱਢਾ ਮੰਨਦੇ ਹਨ। ਹਿਲੇਰੀ ਨੇ ਇਹ ਵੀ ਕਿਹਾ ਕਿ ਉਹ "ਗੁਣਾਂ" ਦੇ ਕਾਰਨ ਦੂਜੇ ਰਾਸ਼ਟਰਪਤੀ ਕਾਰਜਕਾਲ ਲਈ ਬਾਈਡੇਨ ਦੀ ਮੁਹਿੰਮ ਦਾ ਸਮਰਥਨ ਕਰ ਰਹੀ ਹੈ। ਹਿਲੇਰੀ ਨੇ ਕਿਹਾ ਕਿ ਇੱਕ ਵਾਰ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਕਿ ਇਸ ਚੋਣ ਵਿੱਚ ਕੀ ਦਾਅ 'ਤੇ ਲੱਗਾ ਅਤੇ ਮੈਂ "ਗੁਣਾਂ" ਦੇ ਕਾਰਨ ਜੋਅ ਬਾਈਡੇਨ ਦੇ ਪੱਖ ਵਿਚ ਹਾਂ। ਮੈਨੂੰ ਲਗਦਾ ਹੈ ਕਿ ਉਸਨੇ ਰਾਸ਼ਟਰਪਤੀ ਵਜੋਂ ਬਹੁਤ ਵਧੀਆ ਕੰਮ ਕੀਤਾ ਹੈ। ਰੁਜ਼ਗਾਰ ਰਾਸ਼ਟਰਪਤੀ ਬਾਈਡੇਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਅਮਰੀਕੀ ਆਰਥਿਕਤਾ ਨੂੰ ਬਚਾਇਆ ਹੈ, ਜਦੋਂ ਦੁਨੀਆ ਦੋ ਵੱਡੀਆਂ ਜੰਗਾਂ ਦਾ ਸਾਹਮਣਾ ਕਰ ਰਹੀ ਸੀ। ਰੂਸ-ਯੂਕ੍ਰੇਨ ਅਤੇ ਇਜ਼ਰਾਈਲ-ਹਮਾਸ ਯੁੱਧਾਂ ਦੇ ਬਾਵਜੂਦ, ਬਾਈਡੇਨ ਦੇ ਪ੍ਰਸ਼ਾਸਨ ਨੇ ਅਮਰੀਕੀ ਆਰਥਿਕਤਾ ਵਿੱਚ ਉਜਰਤਾਂ ਵਿੱਚ ਵਾਧਾ ਅਤੇ ਬੇਰੁਜ਼ਗਾਰੀ ਵਿੱਚ ਗਿਰਾਵਟ ਦੇਖੀ ਹੈ। ਬਾਈਡੇਨ ਨੇ ਪਿਛਲੇ ਮਹੀਨੇ 3.53 ਲੱਖ ਨਵੀਆਂ ਨੌਕਰੀਆਂ ਵੀ ਪੈਦਾ ਕੀਤੀਆਂ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ 'ਤੇ ਚੱਲੀ ਗੋਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ : ਵਿਕਟੋਰੀਆ 'ਚ 'ਤੂਫਾਨ' ਨੇ ਮਚਾਈ ਤਬਾਹੀ, 5 ਲੱਖ ਘਰਾਂ ਦੀ ਬਿਜਲੀ ਗੁੱਲ (ਤਸਵੀਰਾਂ)
NEXT STORY