ਰੋਮ- ਇਟਲੀ ਦੇ ਇਕ ਵੱਡੇ ਸੀਰੀਅਲ ਕਿਲਰ ਭਾਵ ਕਈ ਲੋਕਾਂ ਦਾ ਲਗਾਤਾਰ ਕਤਲ ਕਰਨ ਵਾਲੇ ਦੋਸ਼ੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਡੋਨਾਟੋ ਬਿਲੇਂਸੀਆ ਨਾਂ ਦਾ ਇਹ ਦੋਸ਼ੀ 69 ਸਾਲ ਦਾ ਸੀ।
ਇਤਾਲਵੀ ਮੀਡੀਆ ਮੁਤਾਬਕ ਡੋਨਾਟੋ ਜੇਲ੍ਹ ਵਿਚ ਬੰਦ ਸੀ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਉਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਸੀ। ਡੋਨਾਟੋ ਨੇ ਅਕਤੂਬਰ 1997 ਤੋਂ ਮਈ 1998 ਵਿਚ 17 ਲੋਕਾਂ ਦਾ ਕਤਲ ਕੀਤਾ ਸੀ। ਅਪ੍ਰੈਲ 2000 ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ।
ਜ਼ਿਕਰਯੋਗ ਹੈ ਕਿ ਇਟਲੀ ਵਿਚ ਕੋਰੋਨਾ ਵਾਇਰਸ ਇਕ ਵਾਰ ਫਿਰ ਫੈਲ ਗਿਆ ਹੈ ਤੇ ਕੋਰੋਨਾ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜੇਲ੍ਹਾਂ ਵਿਚ ਕੈਦੀ ਤੇ ਅਧਿਕਾਰੀ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ।
ਅਮਰੀਕਾ 'ਚ ਕੋਰੋਨਾ ਖ਼ਿਲਾਫ਼ ਟੀਕਾਕਰਣ ਸ਼ੁਰੂ, ਰਾਸ਼ਟਰਪਤੀ ਟਰੰਪ ਨੇ ਬਣਾਈ ਦੂਰੀ
NEXT STORY