ਮੋਹਾਲੀ (ਜੱਸੀ) : ਮੋਟਰਸਾਈਕਲ ਚਾਲਕ ਵੱਲੋਂ ਐਕਟਿਵਾ ਸਵਾਰ ਨੂੰ ਟੱਕਰ ਮਾਰਨ ’ਤੇ ਐਕਟਿਵਾ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਤਾਸ (58) ਵਾਸੀ ਸੈਕਟਰ-49 ਚੰਡੀਗੜ੍ਹ ਵਜੋਂ ਹੋਈ। ਇਸ ਸਬੰਧੀ ਰੋਹਿਤ ਵੱਲੋਂ ਥਾਣਾ ਫੇਜ਼-11 ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸ ਦੇ ਪਿਤਾ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਫੇਜ਼-11 ਵੱਲ ਜਾ ਰਹੇ ਸਨ।
ਉਹ ਜਦੋਂ ਫੇਜ਼-11 ਵਿਚਲੇ ਗੋਲਫ ਕਲੱਬ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਤੇ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ’ਚ ਉਸ ਦੇ ਮਾਮੂਲੀ ਸੱਟਾਂ ਵੱਜੀਆਂ, ਜਦੋਂ ਕਿ ਪਿਤਾ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ। ਉਸ ਨੇ ਪਿਤਾ ਨੂੰ ਇਲਾਜ ਲਈ ਪੀ. ਜੀ. ਆਈ. ਲਿਆਂਦਾ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ’ਚ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ।
Punjab: ਇਕੱਠਿਆਂ ਚਮਕੀ ਸਾਰੇ ਯਾਰਾਂ ਦੀ ਕਿਸਮਤ! ਹੋ ਗਏ ਮਾਲੋਮਾਲ
NEXT STORY